PA/760420b - ਸ਼੍ਰੀਲ ਪ੍ਰਭੁਪਾਦ ਵੱਲੋਂ ਮੈਲਬੋਰਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਬੰਧਿਤ ਜੀਵਨ ਦਾ ਅਰਥ ਹੈ ਭੌਤਿਕ ਪ੍ਰਕਿਰਤੀ ਦੇ ਕਨੂੰਨਾਂ ਅਤੇ ਨਿਯਮਾਂ ਦੇ ਅਧੀਨ ਹੋਣਾ। ਇਹ ਬੰਧਿਤ ਜੀਵਨ ਹੈ। ਜਿਵੇਂ ਸਾਨੂੰ ਇਹ ਸਰੀਰ ਮਿਲਿਆ ਹੈ। ਇਹ ਵੀ ਭੌਤਿਕ ਪ੍ਰਕਿਰਤੀ ਦੀ ਇੱਕ ਅਵਸਥਾ ਹੈ। ਸਾਨੂੰ ਵੱਖ-ਵੱਖ ਕਿਸਮਾਂ ਦੇ ਸਰੀਰ ਮਿਲਦੇ ਹਨ, ਕਿਉਂ? ਕਿਉਂਕਿ ਅਸੀਂ ਬੰਧਿਤ ਹਾਂ। ਸਾਡੇ ਕਰਮ ਦੇ ਅਨੁਸਾਰ ਸਾਨੂੰ ਵੱਖ-ਵੱਖ ਕਿਸਮਾਂ ਦੇ ਸਰੀਰ ਮਿਲਦੇ ਹਨ, 8,400,000 ਸਰੀਰ। ਇਸ ਲਈ ਮੁਕਤ ਜੀਵਨ ਦਾ ਅਰਥ ਹੈ ਇਸ ਭੌਤਿਕ ਪ੍ਰਕਿਰਤੀ ਦੀ ਅਵਸਥਾ ਦੇ ਅਧੀਨ ਨਾ ਜਾਣਾ। ਇਹ ਮੁਕਤ ਜੀਵਨ ਹੈ। ਬੰਧਿਤ ਜੀਵਨ ਵਿੱਚ ਚਾਰ ਦੋਸ਼ ਹਨ। ਹੋਰ ਬਹੁਤ ਸਾਰੀਆਂ ਸਥਿਤੀਆਂ ਵਿੱਚੋਂ, ਜਿੱਥੋਂ ਤੱਕ ਸਾਡੇ ਗਿਆਨ ਦਾ ਸਬੰਧ ਹੈ, ਉਹ ਦੋਸ਼ਪੂਰਨ ਹੈ। ਕਿਉਂ? ਕਿਉਂਕਿ ਅਸੀਂ ਗਲਤੀ ਕਰਦੇ ਹਾਂ। ਸਾਡੇ ਵਿੱਚੋਂ ਹਰ ਕੋਈ, ਅਸੀਂ ਗਲਤੀ ਕਰਦੇ ਹਾਂ, ਅਸੀਂ ਭਰਮ ਵਿੱਚ ਹਾਂ, ਸਾਡੀਆਂ ਇੰਦਰੀਆਂ ਅਪੂਰਣ ਹਨ, ਅਤੇ ਸਾਡੇ ਵਿੱਚ ਧੋਖਾ ਕਰਨ ਦੀ ਪ੍ਰਵਿਰਤੀ ਹੈ। ਇਹ ਬੰਧਿਤ ਜੀਵਨ ਦੇ ਚਾਰ ਦੋਸ਼ ਹਨ। ਪਰ ਮੁਕਤ ਜੀਵਨ, ਉਹਨਾਂ ਵਿੱਚ ਅਜਿਹੀਆਂ ਕੋਈ ਸ਼ਰਤਾਂ ਨਹੀਂ ਹਨ।"
760420 - ਪ੍ਰਵਚਨ BG 09.02 - ਮੈਲਬੋਰਨ