PA/760423d - ਸ਼੍ਰੀਲ ਪ੍ਰਭੁਪਾਦ ਵੱਲੋਂ ਮੈਲਬੋਰਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਗੁਰੂ ਅਤੇ ਕ੍ਰਿਸ਼ਨ ਦੀ ਕਿਰਪਾ ਨਾਲ ਮਿਲੀ ਇਸ ਦੀਖਿਆ ਨੂੰ ਬਹੁਤ ਹਲਕੇ ਵਿੱਚ ਨਾ ਲਓ। ਇਸਨੂੰ ਬਹੁਤ ਗੰਭੀਰਤਾ ਨਾਲ ਲਓ। ਇਹ ਇੱਕ ਵਧੀਆ ਮੌਕਾ ਹੈ। ਬੀਜ ਦਾ ਅਰਥ ਹੈ ਬੀਜ, ਭਗਤੀ ਦਾ ਬੀਜ। ਇਸ ਲਈ ਜੋ ਵੀ ਤੁਸੀਂ ਪ੍ਰਭੂ ਅੱਗੇ, ਆਪਣੇ ਅਧਿਆਤਮਿਕ ਗੁਰੂ ਅੱਗੇ, ਅੱਗ ਅੱਗੇ, ਵੈਸ਼ਣਵਾਂ ਅੱਗੇ ਵਾਅਦਾ ਕੀਤਾ ਹੈ, ਕਦੇ ਵੀ ਇਸ ਵਾਅਦੇ ਤੋਂ ਨਾ ਹਟੋ। ਫਿਰ ਤੁਸੀਂ ਆਪਣੇ ਅਧਿਆਤਮਿਕ ਜੀਵਨ ਵਿੱਚ ਸਥਿਰ ਰਹੋਗੇ: ਕੋਈ ਨਾਜਾਇਜ਼ ਸੈਕਸ ਨਹੀਂ, ਮਾਸ ਨਹੀਂ ਖਾਣਾ, ਜੂਆ ਨਹੀਂ, ਕੋਈ ਨਸ਼ਾ ਨਹੀਂ - ਇਹ ਚਾਰ ਨਾਂਹ - ਅਤੇ ਹਰੇ ਕ੍ਰਿਸ਼ਨ ਦਾ ਜਾਪ ਕਰਨਾ - ਇੱਕ ਹਾਂ। ਚਾਰ ਨਾਂਹ ਅਤੇ ਇੱਕ ਹਾਂ। ਇਹ ਤੁਹਾਡੇ ਜੀਵਨ ਨੂੰ ਸਫਲ ਬਣਾ ਦੇਵੇਗਾ। ਇਹ ਬਹੁਤ ਆਸਾਨ ਹੈ।"
760423 - ਪ੍ਰਵਚਨ Initiation Excerpt - ਮੈਲਬੋਰਨ