PA/760427 - ਸ਼੍ਰੀਲ ਪ੍ਰਭੂਪੱਦ ਆੱਕਲੈਂਡ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੇਰੀ ਇੱਕੋ ਬੇਨਤੀ ਹੈ ਕਿ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਮਨੁੱਖੀ ਸਮਾਜ ਨੂੰ ਜਨਮ ਅਤੇ ਮੌਤ ਦੇ ਚੱਕਰ ਵਿੱਚ ਦੁਬਾਰਾ ਡਿੱਗਣ ਤੋਂ ਬਚਾਉਣ ਲਈ ਸਭ ਤੋਂ ਵਿਗਿਆਨਕ ਲਹਿਰ ਹੈ। ਇਹ ਬਹੁਤ ਵਿਗਿਆਨਕ ਲਹਿਰ ਹੈ। ਜਨਮ ਅਤੇ ਮੌਤ ਦਾ ਚੱਕਰ ਚੱਲ ਰਿਹਾ ਹੈ। ਅਸੀਂ ਸਦੀਵੀ ਹਾਂ। ਲੋਕਾਂ ਨੂੰ ਇੰਨੇ ਡੂੰਘੇ ਹਨੇਰੇ ਵਿੱਚ ਪਾ ਦਿੱਤਾ ਗਿਆ ਹੈ, ਉਹ ਨਹੀਂ ਜਾਣਦੇ ਕਿ ਕੀ ਹੋ ਰਿਹਾ ਹੈ, ਜੀਵਨ ਦਾ ਉਦੇਸ਼ ਕੀ ਹੈ। ਉਹ ਨਹੀਂ ਜਾਣਦੇ। ਨ ਤੇ ਵਿਦੁ:। ਉਹ ਨਹੀਂ ਜਾਣਦੇ। ਹਰ ਕੋਈ ਕੁਝ ਨਾ ਕੁਝ ਅਜੀਬ ਬਕਵਾਸ ਬਣਾ ਰਿਹਾ ਹੈ। ਜਾਨੀਆ ਸ਼ੂਨੀਆ ਬਿਸ਼ਾ ਖਾਇਨੁ। ਕ੍ਰਿਸ਼ਨ ਜੋ ਕਹਿੰਦੇ ਹਨ, ਸਾਨੂੰ ਉਸਨੂੰ ਸਵੀਕਾਰ ਕਰਨਾ ਪਵੇਗਾ। ਫਿਰ ਅਸੀਂ ਸੁਰੱਖਿਅਤ ਹਾਂ। ਨਹੀਂ ਤਾਂ ਅਸੀਂ ਦੁਬਾਰਾ ਗੁਆਚ ਜਾਂਦੇ ਹਾਂ। ਤਾਂ ਖੁਸ਼ਕਿਸਮਤੀ ਨਾਲ ਤੁਹਾਨੂੰ ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਮਿਲੀ ਹੈ, ਇਸ ਲਈ ਆਪਣੇ ਜੀਵਨ ਦੀ ਸਹੀ ਵਰਤੋਂ ਕਰੋ। ਤੁਹਾਡੇ ਕੋਲ ਬੇਅੰਤ ਸਾਹਿਤ ਹੈ। ਇਸਨੂੰ ਪੜ੍ਹੋ। ਇਸਨੂੰ ਪਚਾਓ। ਆਪਣੇ ਜੀਵਨ ਨੂੰ ਸੰਪੂਰਨ ਬਣਾਓ। ਇਹ ਮੇਰੀ ਬੇਨਤੀ ਹੈ।"
760427 - ਪ੍ਰਵਚਨ Arrival - ਆੱਕਲੈਂਡ