PA/760427b - ਸ਼੍ਰੀਲ ਪ੍ਰਭੂਪੱਦ ਆੱਕਲੈਂਡ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਸਾਨੂੰ ਗਿਆਨ ਪ੍ਰਾਪਤੀ ਲਈ ਇੱਕ ਸੱਚੇ ਗੁਰੂ ਕੋਲ ਜਾਣਾ ਚਾਹੀਦਾ ਹੈ। ਅਤੇ ਸਮਿਤ-ਪਾਣਿ: ਸ੍ਰੋਤ੍ਰਿਯਮ:(ਸੰਸਕ੍ਰਿਤ) ਜਿਸ ਨੇ ਸੁਣਨ ਦੁਆਰਾ ਗਿਆਨ ਪ੍ਰਾਪਤ ਕੀਤਾ ਹੈ, ਅੰਦਾਜਾ ਕਰਕੇ ਨਹੀਂ। ਅੱਜਕੱਲ੍ਹ ਅੰਦਾਜੇ ਲਗਾਉਣਾ ਇੱਕ ਫੈਸ਼ਨ ਬਣ ਗਿਆ ਹੈ। ਵੈਦਿਕ ਹੁੱਕਮ ਹੈ, "ਨਹੀਂ। ਸੁਣ ਕੇ।" ਤੁਹਾਨੂੰ ਸਹੀ ਵਿਅਕਤੀ ਕੋਲ ਜਾਣਾ ਪਏਗਾ ਅਤੇ ਉਸਤੋਂ ਸੁਣਨਾ ਪਏਗਾ। ਇਸ ਲਈ ਪੂਰੇ ਵੈਦਿਕ ਸਾਹਿਤ ਨੂੰ ਸ਼੍ਰੁਤਿ ਕਿਹਾ ਜਾਂਦਾ ਹੈ। ਅਥਾਰਟੀ ਤੋਂ ਸੁਣ ਕੇ ਬਹੁਤ ਸਮਝਦਾਰੀ ਨਾਲ ਸਿੱਖਣਾ ਪੈਂਦਾ ਹੈ। ਇਹੀ ਉਦਾਹਰਣ ਸਾਨੂੰ ਭਗਵਦ-ਗੀਤਾ ਵਿੱਚ ਮਿਲਦਾ ਹੈ। ਜੰਗ ਦੇ ਮੈਦਾਨ ਵਿੱਚ, ਜਿੱਥੇ ਸਮਾਂ ਬਹੁਤ ਕੀਮਤੀ ਹੈ, ਫਿਰ ਵੀ, ਅਰਜੁਨ ਕ੍ਰਿਸ਼ਨ ਤੋਂ ਸੁਣ ਰਿਹਾ ਹੈ। ਕ੍ਰਿਸ਼ਨ ਉਪਦੇਸ਼ ਦੇ ਰਹੇ ਹਨ, ਅਤੇ ਅਰਜੁਨ ਸੁਣ ਰਿਹਾ ਹੈ। ਇਸ ਲਈ ਇਹ ਸੁਣਨ ਦੀ ਪ੍ਰਕਿਰਿਆ ਸਾਡੀ ਵੈਦਿਕ ਪ੍ਰਕਿਰਿਆ ਹੈ। "
760427 - ਪ੍ਰਵਚਨ CC Madhya 20.98-102 - ਆੱਕਲੈਂਡ