PA/760508 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਭੂਲੋਕ ਦੇ ਉੱਪਰ ਭੂਰਲੋਕ, ਭੁਵਰਲੋਕ, ਜਨਲੋਕ, ਤਪੋਲੋਕ, ਮਹਾਰਲੋਕ ਹਨ। ਬਹੁਤ ਸਾਰੇ ਗ੍ਰਹਿ ਮੰਡਲ ਹਨ। ਅਤੇ ਹੇਠਾਂ ਵੀ ਉਸੇ ਤਰ੍ਹਾਂ ਤਲ, ਅਤਲ, ਵਿਤਲ, ਪਾਤਾਲ, ਤਲਾਤਲ ਹਨ। ਜੇ ਤੁਸੀਂ ਹੇਠਾਂ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਜਾ ਸਕਦੇ ਹੋ। ਜੇ ਤੁਸੀਂ ਉੱਪਰ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਜਾ ਸਕਦੇ ਹੋ। ਉਰਧਵਂ ਗਛੰਤੀ ਸਤਵ (ਭ.ਗ੍ਰੰ. 14.18)। ਸਭ ਕੁਝ ਉੱਥੇ ਹੈ; ਤੁਸੀਂ ਕਰ ਸਕਦੇ ਹੋ। ਆਮ, ਕੋਈ ਵੀ ਸਮਝ ਸਕਦਾ ਹੈ ਕਿ ਮਨੁੱਖੀ ਸਮਾਜ ਵਿੱਚ ਜੇਕਰ ਤੁਸੀਂ ਉੱਚ-ਅਦਾਲਤ ਦੇ ਜੱਜ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਬਣ ਸਕਦੇ ਹੋ। ਅਤੇ ਜੇ ਤੁਸੀਂ ਜੇਲ੍ਹ ਵਿੱਚ ਅਪਰਾਧੀ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਬਣ ਸਕਦੇ ਹੋ। ਸਭ ਕੁਝ ਖੁੱਲ੍ਹਾ ਹੈ। ਉਹ ਸਰਕਾਰ ਇਹ ਨਹੀਂ ਕਹਿੰਦੀ ਕਿ ਤੁਸੀਂ ਅਪਰਾਧੀ ਬਣੋ ਅਤੇ ਉਹ ਕਿਸੇ ਨੂੰ ਪਸੰਦ ਕਰਦਾ ਹੈ, 'ਤੁਸੀਂ ਉੱਚ-ਅਦਾਲਤ ਦੇ ਜੱਜ ਬਣੋ' ਨਹੀਂ। ਸਭ ਕੁਝ ਤੁਹਾਡੇ ਹੱਥ ਵਿੱਚ ਹੈ। ਜੇ ਤੁਸੀਂ ਚਾਹੋ, ਤਾਂ ਤੁਸੀਂ ਅਜਿਹਾ ਬਣ ਸਕਦੇ ਹੋ। ਇਸੇ ਤਰ੍ਹਾਂ, ਜੇ ਤੁਸੀਂ ਚਾਹੋ, ਤਾਂ ਤੁਸੀਂ ਘਰ ਵਾਪਸ, ਭਗਵਾਨ ਧਾਮ ਜਾ ਸਕਦੇ ਹੋ। ਇਹ ਜੀਵਨ ਦੀ ਸੰਪੂਰਨਤਾ ਹੈ। ਅਤੇ ਜੇ ਤੁਹਾਨੂੰ ਪਸੰਦ ਨਹੀਂ ਹੈ, ਫਿਰ ਇੱਥੇ ਹੀ ਰਹੋ। ਇਸ ਲਈ ਕ੍ਰਿਸ਼ਨ ਕਹਿੰਦੇ ਹਨ, ਅਪ੍ਰਾਪਯ ਮਾਂ ਨਿਵਰਤੰਤੇ ਮੌਤੁ-ਸੰਸਾਰ-ਵਰ੍ਤਮਨੀ (ਭ.ਗ੍ਰੰ. 9.3)। ਕ੍ਰਿਸ਼ਨ ਤੁਹਾਡੇ ਕੋਲ ਆਏ ਹਨ ਤਾਂ ਜੋ ਤੁਹਾਨੂੰ ਵਧੀਆ ਹਦਾਇਤ ਦਿੱਤੀ ਜਾ ਸਕੇ ਕਿ ਤੁਸੀਂ ਘਰ ਵਾਪਸ, ਭਗਵਾਨ ਧਾਮ ਵਾਪਸ ਕਿਵੇਂ ਜਾ ਸਕਦੇ ਹੋ। ਘਰ ਵਾਪਸ, ਭਗਵਾਨ ਧਾਮ ਵਾਪਸ। ਇਹ ਕ੍ਰਿਸ਼ਨ ਦਾ ਉਦੇਸ਼ ਹੈ।"
760508 - ਪ੍ਰਵਚਨ SB 06.01.07 - ਹੋਨੋਲੂਲੂ