PA/760519 - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸੋ ਸਕ੍ਰੰ ਮਨ:। ਸਕ੍ਰੰ ਦਾ ਅਰਥ ਹੈ ਭਾਵੇਂ ਇੱਕ ਵਾਰ ਵੀ ਅਨੰਦ ਵਿੱਚ, ਮਨ, ਕ੍ਰਿਸ਼ਨ ਪਦਾਰਵਿੰਦਯੋ:, ਕ੍ਰਿਸ਼ਨ ਦੇ ਕਮਲ ਚਰਨ, ਜੇਕਰ ਕੋਈ ਸੋਚਦਾ ਹੈ, ਨਿਵੇਸ਼ਿਤਮ, ਪੂਰੇ ਅਨੰਦ ਅਤੇ ਲੀਨਤਾ ਨਾਲ, ਜੇਕਰ ਕੋਈ ਕ੍ਰਿਸ਼ਨ ਦੇ ਕਮਲ ਚਰਨਾਂ ਬਾਰੇ ਬਹੁਤ ਵਧੀਆ ਢੰਗ ਨਾਲ ਸੋਚਦਾ ਹੈ, ਤਦ-ਅਨੁਰਾਗੀ, ਜੁੜੇ ਹੋਣਾ, ਅਨੁਰਾਗੀ, ਯੈ:, ਕੋਈ ਵੀ, ਈਹਾ, ਇਸ ਭੌਤਿਕ ਸੰਸਾਰ ਵਿੱਚ... ਫਿਰ ਕੀ ਹੁੰਦਾ ਹੈ? ਨਤੇ ਯਮੰ ਪਾਸ਼-ਭ੍ਰਿਸ਼ਟਸ਼ ਚ ਤਦ-ਭਟਨ। ਯਮ-ਪਾਸ਼... ਯਮਰਾਜ, ਮੌਤ ਦੇ ਸੁਪਰਡੈਂਟ... ਮੌਤ ਤੋਂ ਬਾਅਦ ਵਿਅਕਤੀ ਯਮਰਾਜ ਕੋਲ ਜਾਂਦਾ ਹੈ। ਭਗਤ ਨਹੀਂ, ਸਗੋਂ ਅਭਗਤ। ਨਤੇ ਯਮੰ ਪਾਸ਼-ਭ੍ਰਿਸ਼ਟਸ਼ ਚ ਤਦ-ਭਟਨ ਸਵਪਨੇ: "ਸੁਪਨੇ ਵਿੱਚ ਵੀ ਉਹ ਯਮਰਾਜ ਨੂੰ ਨਹੀਂ ਦੇਖਦੇ।" ਸਵਪਨੇ 'ਪਿ ਪਸ਼ਯੰਤੀ ਚਰਣ-ਨਿਸ਼ਕ੍ਰਿਤਾ:। ਅਤੇ ਸਿਰਫ਼ ਇੱਕ ਵਾਰ ਕ੍ਰਿਸ਼ਨ ਬਾਰੇ ਸੋਚ ਕੇ ਪਾਪੀ ਗਤੀਵਿਧੀਆਂ ਦੇ ਸਾਰੇ ਪ੍ਰਤੀਕਰਮਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦੇ ਹਨ। ਅਸੀਂ ਹਰੇ ਕ੍ਰਿਸ਼ਨ ਮਹਾ-ਮੰਤਰ ਦਾ ਜਾਪ ਕਰ ਰਹੇ ਹਾਂ, ਪਰ ਜੇਕਰ ਅਸੀਂ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਹਰੇ ਕ੍ਰਿਸ਼ਨ ਦਾ ਜਾਪ ਕਰਨ ਵਿੱਚ ਅਨੰਦ ਵਿੱਚ ਡੁੱਬ ਜਾਂਦੇ ਹਾਂ, ਤਾਂ ਸਾਡੀ ਜੀਵਨ ਦੀ ਸਾਰੀ ਪਾਪੀ ਪ੍ਰਤੀਕ੍ਰਿਆ ਖਤਮ ਹੋ ਜਾਂਦੀ ਹੈ।"
760519 - ਪ੍ਰਵਚਨ SB 06.01.19 - ਹੋਨੋਲੂਲੂ