PA/760603b - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਤ ਬਣਨ ਵਿੱਚ ਕੋਈ ਮੁਸ਼ਕਲ ਨਹੀਂ ਹੈ। ਇੱਕ ਵਾਰ ਵਿੱਚ ਤੁਸੀਂ ਇੱਕ ਸਕਿੰਟ ਦੇ ਅੰਦਰ ਇੱਕ ਭਗਤ ਬਣ ਸਕਦੇ ਹੋ। ਉਹ ਕਈ ਵਾਰ, ਕੁਝ ਪੁੱਛਦੇ ਹਨ, ਕਿ "ਭਗਤ ਬਣਨ ਵਿੱਚ ਕਿੰਨਾ ਸਮਾਂ ਲੱਗੇਗਾ?" ਇਸ ਵਿੱਚ ਇੱਕ ਸਕਿੰਟ ਲੱਗੇਗਾ। ਕਿਵੇਂ? ਵਾਸੁਦੇਵੋਕਤ-ਕਾਰਿਣ:। ਤੁਸੀਂ ਬਸ ਇਹ ਸਵੀਕਾਰ ਕਰੋ ਕਿ ਵਾਸੁਦੇਵ ਜੋ ਵੀ ਕਹਿੰਦਾ ਹੈ, ਤੁਸੀਂ ਕਰੋਗੇ। ਬੱਸ ਇੰਨਾ ਹੀ। ਵਾਸੁਦੇਵ ਬਹੁਤ ਸਾਰੀਆਂ ਗੱਲਾਂ ਕਹਿੰਦੇ ਹਨ। ਵਾਸੁਦੇਵ ਅਰਜੁਨ ਨੂੰ ਕਹਿੰਦੇ ਹਨ ਕਿ "ਤੂੰ ਲੜ।" ਇਸ ਲਈ ਜੇਕਰ ਤੁਸੀਂ ਸਵੀਕਾਰ ਕਰਦੇ ਹੋ, "ਹਾਂ, ਮੈਂ ਲੜਾਂਗਾ," ਤਾਂ ਤੁਸੀਂ ਭਗਤ ਬਣ ਜਾਂਦੇ ਹੋ। ਪਰ ਅਰਜੁਨ ਨੇ ਇਨਕਾਰ ਕਰ ਦਿੱਤਾ, "ਨਹੀਂ, ਕ੍ਰਿਸ਼ਨ, ਮੈਂ ਨਹੀਂ ਲੜਾਂਗਾ।" ਇਹ ਸਾਡਾ ਰੋਗ ਹੈ। ਸਾਡਾ ਸਾਰਾ ਰੋਗ ਇਹ ਹੈ ਕਿ ਜਿਵੇਂ ਹੀ ਅਸੀਂ ਕ੍ਰਿਸ਼ਨ ਦੇ ਸ਼ਬਦਾਂ ਨੂੰ ਸਵੀਕਾਰ ਕਰਨ ਲਈ ਸਹਿਮਤ ਹੁੰਦੇ ਹਾਂ, ਅਸੀਂ ਤੁਰੰਤ ਮੁਕਤ ਹੋ ਜਾਂਦੇ ਹਾਂ। ਅਸੀਂ ਤੁਰੰਤ ਵੈਕੁੰਠ ਵਿੱਚ ਹੁੰਦੇ ਹਾਂ। ਅਤੇ ਜਿਵੇਂ ਹੀ ਅਸੀਂ ਇਨਕਾਰ ਕਰਦੇ ਹਾਂ, ਤੁਰੰਤ ਮਾਇਆ ਦੇ ਅੰਦਰ।"
760603 - ਪ੍ਰਵਚਨ SB 06.01.37 - ਲਾੱਸ ਐਂਜ਼ਲਿਸ