PA/760605 - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਵੈਦਿਕ ਸੱਭਿਅਤਾ ਦੇ ਅਨੁਸਾਰ, ਸਬੂਤ ਸ਼ਰੂਤੀ ਹੈ, ਵੇਦ। ਜੇਕਰ ਤੁਸੀਂ ਕੁਝ ਕਹਿੰਦੇ ਹੋ ਅਤੇ ਜੇਕਰ ਤੁਸੀਂ ਵੈਦਿਕ ਸਾਹਿਤ ਤੋਂ ਸਬੂਤ ਦਿੰਦੇ ਹੋ, ਤਾਂ ਇਹ ਸੰਪੂਰਨ ਹੈ। ਅਜਿਹੀਆਂ ਬਕਵਾਸ ਗੱਲਾਂ ਨਹੀਂ: "ਮੈਂ ਮੰਨਦਾ ਹਾਂ," "ਅਸੀਂ ਮੰਨਦੇ ਹਾਂ," "ਸ਼ਾਇਦ," "ਹੋ ਸਕਦਾ ਹੈ।" ਨਹੀਂ। ਅਜਿਹੀਆਂ ਮੂਰਖਤਾ ਭਰੀਆਂ ਗੱਲਾਂ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ। ਫਿਰ ਹਰ ਕੋਈ ਕੁਝ ਨਾ ਕੁਝ ਕਹੇਗਾ। ਹਜ਼ਾਰਾਂ ਅਤੇ ਲੱਖਾਂ ਲੋਕ ਹਨ, ਹਰ ਕੋਈ ਕੁਝ ਨਾ ਕੁਝ ਕਲਪਨਾ ਕਰੇਗਾ ਅਤੇ ਕੁਝ ਨਾ ਕੁਝ ਕਹੇਗਾ। ਫਿਰ ਸਹੀ ਗੱਲ ਕਿੱਥੇ ਹੈ? ਇਹ ਚੰਗੀ ਨਹੀਂ ਹੈ। ਵੇਦ-ਪ੍ਰਮਾਣਮ। ਇਸਦਾ ਵਰਣਨ ਅਗਲੇ ਸ਼ਲੋਕ ਵਿੱਚ ਕੀਤਾ ਜਾਵੇਗਾ: ਵੇਦ-ਪ੍ਰਾਣਿਹਿਤੋ ਧਰਮੋ (SB 6.1.40)। ਵੇਦ-ਪ੍ਰਾਣਿਹਿਤੋ। ਵੇਦ ਵਿੱਚ ਜੋ ਸਮਝਾਇਆ ਗਿਆ ਹੈ, ਉਹ ਧਰਮ ਹੈ। ਨਹੀਂ... ਤੁਸੀਂ ਧਰਮ ਦਾ ਨਿਰਮਾਣ ਨਹੀਂ ਕਰ ਸਕਦੇ। ਜੇਕਰ ਵੇਦਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਧਰਮ ਕੀ ਹੈ, ਅਧਰਮ ਕੀ ਹੈ, ਤਾਂ ਇਹ ਸਵੀਕਾਰਯੋਗ ਹੈ।"
760605 - ਪ੍ਰਵਚਨ SB 06.01.39 - ਲਾੱਸ ਐਂਜ਼ਲਿਸ