PA/760610 - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਉਸਦਾ (ਸ਼੍ਰੀਲ ਭਗਤੀਸਿਧਾਂਤ ਸਰਸਵਤੀ ਠਾਕੁਰ ਦਾ) ਆਸ਼ੀਰਵਾਦ ਹੈ। ਉਹ ਚਾਹੁੰਦਾ ਸੀ - ਮੈਂ ਕੋਸ਼ਿਸ਼ ਕੀਤੀ। ਬੱਸ ਇੰਨਾ ਹੀ। ਜੋ ਵੀ ਕੀਤਾ ਜਾ ਰਿਹਾ ਹੈ, ਉਹ ਉਸਦੀ ਇੱਛਾ ਨਾਲ ਹੈ। ਵੈਸ਼ਣਵ ਸਤ ਸੰਕਲਪ। ਉਹ ਜੋ ਵੀ ਚਾਹੁੰਦਾ ਹੈ, ਉਹ ਪੂਰਾ ਹੋਣਾ ਹੈ। ਯਸਯ ਦੇਵੇ ਪਾਰਾ ਭਗਤਿਰ ਯਥਾ ਦੇਵੇ ਤਥਾ ਗੁਰੌ (ਸ਼ੁ 6.23)। ਇਸ ਲਈ, ਗੁਰੂ ਵਿੱਚ ਪੂਰਾ ਵਿਸ਼ਵਾਸ, ਇਹ ਸਫਲਤਾ ਦਾ ਮੁੱਖ ਕਾਰਕ ਹੈ। ਕੋਈ ਹੋਰ ਚੀਜ਼ ਨਹੀਂ, ਕੋਈ ਯੋਗਤਾ ਨਹੀਂ, ਕੋਈ ਸਿੱਖਿਆ ਨਹੀਂ, ਸਿਰਫ਼ ਗੁਰੂ ਵਿੱਚ ਦ੍ਰਿੜ ਵਿਸ਼ਵਾਸ। ਯਸਯ ਦੇਵੇ ਪਾਰਾ ਭਗਤਿਰ ਯਥਾ ਦੇਵੇ ਤਥਾ ਗੁਰੌ। ਯਸਯ ਪ੍ਰਸਾਦਾਦ ਭਾਗਵਤ-ਪ੍ਰਸਾਦ:। ਇਹੀ ਰਾਜ਼ ਹੈ। ਇਸ ਲਈ ਜੋ ਵੀ ਛੋਟੀ ਜਿਹੀ ਸਫਲਤਾ ਹੈ, ਉਹੀ ਸਿਰਫ ਇਹ ਯੋਗਤਾ ਸੀ, ਕਿ ਮੈਂ ਉਸਦੀ ਸੇਵਾ ਕਰਨਾ ਚਾਹੁੰਦਾ ਸੀ। ਬੱਸ ਇੰਨਾ ਹੀ। ਨਹੀਂ ਤਾਂ, ਸੱਤਰ ਸਾਲ ਦੀ ਉਮਰ ਵਿੱਚ ਇੱਥੇ ਆਉਣ ਦਾ ਕੋਈ ਮਤਲਬ ਨਹੀਂ ਸੀ।"
760610 - ਗੱਲ ਬਾਤ B - ਲਾੱਸ ਐਂਜ਼ਲਿਸ