PA/760612 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਡੇਟਰਾਇੱਟ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਕਾਲਾ ਹੈ, ਅਤੇ ਅਸੀਂ ਉਸਦੀ ਪੂਜਾ ਕਰਦੇ ਹਾਂ। (ਹਾਸਾ) ਤੁਸੀਂ ਸਾਡੇ ਭਗਵਾਨ ਨੂੰ ਦੇਖਿਆ ਹੈ? ਹਾਂ। ਕ੍ਰਿਸ਼ਨ ਤੁਹਾਡੇ ਭਾਈਚਾਰੇ ਵਿੱਚੋਂ ਹਨ। (ਪ੍ਰਭੂਪਾਦ ਹੱਸਦੇ ਹਨ) ਕਾਲੇ ਅਤੇ ਗੋਰੇ ਦਾ ਕੋਈ ਸਵਾਲ ਨਹੀਂ ਹੈ। ਕ੍ਰਿਸ਼ਨ ਭਾਵਨਾ ਅੰਮ੍ਰਿਤ ਚਮੜੀ ਤੋਂ ਉੱਪਰ ਹੈ - ਆਤਮਾ ਜੋ ਉੱਥੇ ਹੈ। ਭਾਵੇਂ ਉਹ ਕਾਲਾ ਹੋਵੇ ਜਾਂ ਚਿੱਟਾ ਜਾਂ ਪੀਲਾ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਦੇਹਿਨੋ ਅਸ੍ਮਿਨ ਯਥਾ ਦੇਹੇ (ਭ.ਗ੍ਰੰ. 2.13)। ਇਹ ਪਹਿਲੀ ਸਿੱਖਿਆ ਹੈ, ਕਿ ਸਰੀਰ ਨੂੰ ਨਾ ਮੰਨੋ, ਪਰ ਸਰੀਰ ਦੇ ਅੰਦਰ ਜੀਵਤ ਸ਼ਕਤੀ ਨੂੰ ਮੰਨੋ। ਇਹ ਮਹੱਤਵਪੂਰਨ ਹੈ; ਸਾਨੂੰ ਇਹ ਸਮਝਣਾ ਪਵੇਗਾ। ਅਸੀਂ ਉਸ ਮੰਚ ਤੋਂ ਗੱਲ ਕਰ ਰਹੇ ਹਾਂ। ਇਸ ਲਈ ਕਈ ਵਾਰ ਇਹ ਥੋੜ੍ਹਾ ਮੁਸ਼ਕਲ ਹੁੰਦਾ ਹੈ, ਕਿਉਂਕਿ ਲੋਕ ਜੀਵਨ ਦੇ ਸਰੀਰਕ ਸੰਕਲਪ ਨਾਲ ਬਹੁਤ ਜ਼ਿਆਦਾ ਲੀਨ ਹੁੰਦੇ ਹਨ। ਪਰ ਸਾਡਾ ਦਰਸ਼ਨ ਉਸ ਮੰਚ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਜੀਵਨ ਦਾ ਕੋਈ ਹੋਰ ਸਰੀਰਕ ਸੰਕਲਪ ਨਹੀਂ ਹੁੰਦਾ।"
760612 - ਗੱਲ ਬਾਤ with Congressman Jackie Vaughn - ਡੇਟਰਾਇੱਟ