PA/760620 - ਸ਼੍ਰੀਲ ਪ੍ਰਭੁਪਾਦ ਵੱਲੋਂ ਟੋਰਂਟੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪਰਾ-ਉਪਕਾਰ, ਸਿਰਫ਼ ਦੂਜਿਆਂ ਲਈ ਕੁਝ ਚੰਗਾ ਕਰਨ ਲਈ, ਉਪਕਾਰ ਲਈ। ਇਸ ਲਈ ਚੈਤੰਨਯ ਮਹਾਪ੍ਰਭੂ ਕਹਿੰਦੇ ਹਨ ਕਿ ਜਿਸ ਕਿਸੇ ਨੇ ਵੀ ਭਾਰਤ ਵਿੱਚ ਜਨਮ ਲਿਆ ਹੈ, ਉਸਨੂੰ, ਭਾਰਤ-ਭੂਮਿਤੇ ਮਨੁਸ਼ਯ-ਜਨਮ ਹੈਲਾ ਯਾਰ (CC ਆਦਿ 9.41), ਜਿਸ ਕਿਸੇ ਨੇ ਵੀ ਭਾਰਤ ਵਿੱਚ ਜਨਮ ਲਿਆ ਹੈ, ਉਨ੍ਹਾਂ ਹਰੇਕ ਲਈ, ਇਹ ਫਰਜ਼ ਹੈ। ਜਨਮ ਸਾਰਥਕ ਕਰੀ': ਸਭ ਤੋਂ ਪਹਿਲਾਂ ਆਪਣੇ ਜੀਵਨ ਨੂੰ ਸਫਲ ਬਣਾਓ, ਜਨਮ ਸਾਰਥਕ ਕਰੀ' ਕਰਾ ਪਰਾ-ਉਪਕਾਰ, ਫਿਰ ਤੁਸੀਂ ਸਾਰਿਆਂ ਲਈ ਭਲਾਈ ਦੇ ਕੰਮ ਸ਼ੁਰੂ ਕਰੋ। ਵਿਚਾਰ ਇਹ ਹੈ ਕਿ ਭਾਰਤ ਵੈਦਿਕ ਗਿਆਨ ਨਾਲ ਭਰਪੂਰ ਹੈ, ਅਤੇ ਜਿਹੜੇ ਲੋਕ ਭਾਰਤ ਵਿੱਚ ਪੈਦਾ ਹੋਏ ਹਨ, ਉਨ੍ਹਾਂ ਨੂੰ ਇਸ ਸਹੂਲਤ ਦਾ ਲਾਭ ਉਠਾਉਣਾ ਚਾਹੀਦਾ ਹੈ, ਖਾਸ ਕਰਕੇ ਉਹ ਜੋ ਉੱਚ, ਉੱਚ ਦਰਜੇ ਵਿੱਚ ਹਨ, ਬ੍ਰਾਹਮਣ, ਕਸ਼ੱਤਰੀ, ਵੈਸ਼। ਖਾਸ ਕਰਕੇ ਬ੍ਰਾਹਮਣ। ਇਸ ਸਿੱਖਿਆ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਲਓ, ਆਪਣੇ ਜੀਵਨ ਨੂੰ ਸੰਪੂਰਨ ਬਣਾਓ, ਅਤੇ ਗਿਆਨ ਨੂੰ ਸਾਰੇ ਸੰਸਾਰ ਵਿੱਚ ਵੰਡੋ। ਦੁਨੀਆਂ। ਇਹ ਤੁਹਾਡਾ ਫਰਜ਼ ਹੈ।"
760620 - ਪ੍ਰਵਚਨ BG 09.03 - ਟੋਰਂਟੋ