PA/760623 - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਵ੍ਰਿਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਆ-ਕਰਮ, ਤੁਹਾਨੂੰ ਕਰਮ ਦੇ ਨਤੀਜੇ ਅਨੁਸਾਰ ਆਨੰਦ ਲੈਣਾ ਜਾਂ ਦੁੱਖ ਝੱਲਣਾ ਪੈਂਦਾ ਹੈ। ਕਰਮ-ਬੰਧਨ। ਪਰ ਜਦੋਂ ਤੁਸੀਂ ਕ੍ਰਿਸ਼ਨ ਲਈ ਕੰਮ ਕਰਦੇ ਹੋ, ਤਾਂ ਤੁਸੀਂ ਮੁਕਤ ਹੋ। ਯਜਨਾਰਥ ਕਰਮ ਅਨਯਤ੍ਰ ਕਰਮ (ਭ.ਗ੍ਰੰ. 3.9)। ਕਰਮ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਕ੍ਰਿਸ਼ਨ ਲਈ ਕੰਮ ਕਰਦੇ ਹੋ, ਤਾਂ ਇਹ ਸਭ ਠੀਕ ਹੈ, ਅਤੇ ਜੇਕਰ ਤੁਸੀਂ ਆਪਣੀ ਇੰਦਰੀਆਂ ਦੀ ਸੰਤੁਸ਼ਟੀ ਲਈ ਕੰਮ ਕਰਦੇ ਹੋ, ਤਾਂ ਬੰਧਨ ਹੈ। ਜੇਕਰ ਤੁਸੀਂ ਸਿੱਖਿਆ ਨਹੀਂ ਲੈਂਦੇ, ਜੇਕਰ ਤੁਸੀਂ ਮੂਰਖ ਅਤੇ ਬਦਮਾਸ਼ ਬਣੇ ਰਹਿੰਦੇ ਹੋ, ਤਾਂ ਤੁਸੀਂ ਦੁੱਖ ਝੱਲੋਗੇ ਅਤੇ ਦੂਜਿਆਂ ਲਈ ਵੀ ਅਸ਼ਾਂਤੀ ਪੈਦਾ ਕਰੋਗੇ। ਇਸ ਲਈ ਹਰ ਕਿਸੇ ਨੂੰ ਸਿੱਖਿਅਤ, ਚੰਗੇ ਨਾਗਰਿਕ ਹੋਣਾ ਚਾਹੀਦਾ ਹੈ। ਇਹ ਉਸ ਲਈ ਚੰਗਾ ਹੈ, ਦੂਜਿਆਂ ਲਈ ਵੀ ਚੰਗਾ ਹੈ।"
760623 - ਗੱਲ ਬਾਤ - New Vrindaban, USA