PA/760707 ਗੱਲ ਬਾਤ - ਸ਼੍ਰੀਲ ਪ੍ਰਭੂਪੱਦ ਬਾਲਟੀਮੋਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਪ੍ਰਭੁਪਾਦ: ਜੇਕਰ ਤੁਸੀਂ ਅਸਲ ਵਿਚ ਵਿਗਿਆਨਿਕ ਹੋ ਤਾ ਸਾਬਤ ਕਰੋ ਕਿ ਰੱਬ ਹੈ। ਇਹ ਤੁਹਾਡੀ ਸਿਖਿਆ ਦੀ ਕਾਮਯਾਬੀ ਹੋਵੇਗੀ। ਇਦਮ ਹਿ ਪੁਂਸਸ ਤਪਸਹ ਸ਼੍ਰੁਤਸ੍ਯ ਵਾ ਸੂਕਤਸ੍ਯ ਸਵਿਸ਼ਟਸ੍ਯ ਕੈ ਬੁਦ੍ਧਿ-ਦਤ੍ਤਯੋਃ ਅਵਿਚ੍ਯੁਤੋ 'ਰਥ: ਕਵਿ... (SB 1.5.22)। ਤੁਹਾਡੀ ਸਿਖਿਆ ਦਾ ਤਾਹਿ ਕੁਛ ਮਤਲਬ ਹੋਏਗਾ ਜਦੋ ਤੁਸੀਂ ਆਪਣੇ ਵਿਗਿਆਨ ਦੇ ਗਿਆਨ ਨਾਲ ਸਾਬਤ ਕਰ ਸਕੋ ਕਿ ਰੱਬ ਅਸਲ ਵਿਚ ਹੈ। ਰੱਬ ਦੀ ਤਾਰੀਫਾਂ ਹੋਣ ਤਾਹਿ ਤੁਸੀਂ ਅਸਲ ਵਿਗਿਆਨਿਕ ਸਾਬਤ ਹੋਵੋਂਗੇ। ਅਤੇ ਜੇਕਰ ਤੁਸੀਂ ਡੰਗਰ ਬਣ ਗਏ ਹੋ ਤਾ ਤੁਸੀਂ ਕਹੋਂਗੇ ਕਿ ਰੱਬ ਦੀ ਕੋਈ ਲੋੜ ਨਹੀਂ ਹੈ। ਅਸੀਂ ਆਪਣੇ ਆਪ ਬਣਾਵਾਂਗੇ, ਸਿਰਫ ਦਸ ਲੱਖ ਸਾਲ ਉਡੀਕ ਕਰੋ। ਕਿ ਇਹ ਵਧੀਆ ਪ੍ਰਸਤਾਵ ਹੈ, ਜੇ ਮੈਨੂੰ ਦਸ ਲੱਖ ਸਾਲ ਉਡੀਕ ਕਰਨੀ ਪਵੇ ਤੁਹਾਡੀ ਵਿਗਿਆਨਿਕ ਖੋਜ ਦੀ? ਅਤੇ ਅਸੀਂ ਏਦਾਂ ਦੇ ਬੇਵਕੂਫਾਂ ਨੂੰ ਵਧਾਵਾ ਤੇ ਫੁੱਲਣ ਦੇ ਰਹੇ ਹਾਂ। ਇਹ ਮੁਮਕਿਨ ਨਹੀਂ ਹੈ।

ਰੂਪਅਨੁਗਾ: ਆਮ ਤੌਰ 'ਤੇ ਲੋਕਾਂ ਦੀ ਇਹ ਬਹੁਤ ਵੱਡੀ ਸੇਵਾ ਹੋਵੇਗੀ ਜੇਕਰ ਅਸੀਂ ਇਸ ਨੂੰ ਰੋਕ ਸਕਦੇ ਹਾਂ। ਪ੍ਰਭੁਪਾਦ: ਚੇਤਾਵਨੀ ਦਿਓ ਕਿ 'ਇੱਥੇ ਚੋਰ ਹਨ। ਆਪਣੀ ਜੇਬ ਦਾ ਧਿਆਨ ਰੱਖੋ। ਉਹ ਸਾਰੀ ਸ਼ੇਖੀ ਵਿੱਚ ਕਹਿਣਗੇ ਅਤੇ ਤੁਹਾਡੀ ਜੇਬ ਵਿੱਚੋਂ ਪੈਸੇ ਲੈ ਲੈਣਗੇ।"

760707 - ਗੱਲ ਬਾਤ B - ਬਾਲਟੀਮੋਰ