PA/760713 - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇੱਕ ਉਦਾਹਰਣ ਹੈ। ਇੱਕ ਪਾਣੀ ਦੇ ਟੈਂਕ ਵਿੱਚ ਤੁਸੀਂ ਇੱਕ ਪੱਥਰ ਸੁੱਟਦੇ ਹੋ। ਇਹ ਇੱਕ ਚੱਕਰ ਬਣ ਜਾਂਦਾ ਹੈ। ਅਤੇ ਚੱਕਰ ਫੈਲਦਾ ਹੈ, ਫੈਲਦਾ ਹੈ, ਫੈਲਦਾ ਹੈ ਜਦੋਂ ਤੱਕ ਚੱਕਰ ਕਿਨਾਰੇ 'ਤੇ ਨਹੀਂ ਆਉਂਦਾ। ਇਸੇ ਤਰ੍ਹਾਂ, ਸਾਡਾ ਪਿਆਰ ਭਰਿਆ ਸਬੰਧ ਨਿੱਜੀ ਸਵੈ ਤੋਂ ਸ਼ੁਰੂ ਹੋ ਕੇ ਪਰਿਵਾਰ ਤੱਕ, ਪਰਿਵਾਰ ਤੋਂ ਸਮਾਜ, ਭਾਈਚਾਰਾ, ਰਾਸ਼ਟਰ, ਅੰਤਰਰਾਸ਼ਟਰੀ ਤੱਕ ਜਾਂਦਾ ਹੈ। ਪਰ ਫਿਰ ਵੀ, ਇਹ ਅਪੂਰਣ ਹੈ ਜਦੋਂ ਤੱਕ ਚੱਕਰ ਪਰਮਾਤਮਾ ਦੇ ਕਮਲ ਚਰਨਾਂ ਤੱਕ ਨਹੀਂ ਪਹੁੰਚਦਾ। ਫਿਰ ਇਹ ਸੰਤੁਸ਼ਟ ਹੁੰਦਾ ਹੈ। ਸਵਾਮਿਨ ਕ੍ਰਿਤਾਰਥੋ ਅਸ੍ਮਿ ਵਾਰੰ ਨ ਯਾਚੇ (CC Madhya 22.42)। ਇੱਥੇ, ਕੋਈ ਵੀ ਪਿਆਰ ਭਰਿਆ ਸਬੰਧ, ਜੋ ਕਿ ਘੱਟ ਜਾਂ ਵੱਧ ਕਾਮੁਕ ਹੈ। ਇੱਕ ਆਦਮੀ ਜਾਂ ਔਰਤ ਇੱਕ ਦੂਜੇ ਨੂੰ ਕਿਸੇ ਇੱਛਾ ਨਾਲ ਪਿਆਰ ਕਰਦੇ ਹਨ, ਇੱਛਾ ਤੋਂ ਬਿਨਾਂ ਨਹੀਂ। ਉਹ ਇੱਛਾ ਇੰਦਰੀਆਂ ਦੀ ਸੰਤੁਸ਼ਟੀ ਹੈ। ਪਰ ਅਸਲ ਵਿੱਚ ਇਹ ਕਾਮ ਹੈ, ਪਿਆਰ ਨਹੀਂ। ਪ੍ਰਮਾਤਮਾ ਨਾਲ ਰਿਸ਼ਤੇ ਵਿੱਚ ਸ਼ੁੱਧ ਪਿਆਰ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕਦਾ ਹੈ।"
760713 - ਗੱਲ ਬਾਤ - ਨਿਉ ਯਾੱਰਕ