PA/760726 - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਨੇ ਤੁਹਾਨੂੰ ਆਪਣਾ ਅਨਾਜ ਭੇਜਿਆ ਹੈ। ਤੁਸੀਂ ਇਸਨੂੰ ਬਰਬਾਦ ਨਹੀਂ ਕਰ ਸਕਦੇ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੈ। ਇਸ ਤਰ੍ਹਾਂ ਜੀਓ। ਅਤੇ ਕ੍ਰਿਸ਼ਨ ਕ੍ਰਿਸ਼ਨ ਭਾਵਨਾ ਅੰਮ੍ਰਿਤ ਬਣਨ ਲਈ ਇੰਨੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ, ਅਤੇ ਅਸੀਂ ਕਿਉਂ ਭਟਕੀਏ ਅਤੇ ਇਸ ਜੀਵਨ ਨੂੰ ਵਿਗਾੜੀਏ, ਦੁਬਾਰਾ ਜਨਮ ਅਤੇ ਮੌਤ ਦੇ ਚੱਕਰ ਵਿੱਚ ਜਾਣ ਦਾ ਜੋਖਮ ਲਈਏ? ਆਮ ਸਮਝ ਦਾ ਮਾਮਲਾ। ਸਾਡੇ ਕੋਲ ਜਨਮ ਦੇ ਦੁਹਰਾਓ ਦੀ ਇਸ ਸਮੱਸਿਆ ਨੂੰ ਹੱਲ ਕਰਨ ਦਾ ਸਭ ਤੋਂ ਵੱਡਾ ਮੌਕਾ ਹੈ। ਤਯਕਤਵਾ ਦੇਹੰ ਪੁਨਰ ਜਨਮ ਨੈਤੀ ਮਾਮ ਏਤੀ (ਭ.ਗ੍ਰੰ. 4.9)। ਅਤੇ ਸਿਰਫ ਥੋੜ੍ਹੀ ਜਿਹੀ ਇੰਦਰੀਆਂ ਦੀ ਸੰਤੁਸ਼ਟੀ ਲਈ ਅਸੀਂ ਜੀਵਨ ਦੇ ਇੰਨੇ ਵੱਡੇ ਮੌਕੇ ਨੂੰ ਕੁਰਬਾਨ ਕਰਨ ਜਾ ਰਹੇ ਹਾਂ? ਇੰਨੀ ਸਿੱਖਿਆ ਦੀ ਲੋੜ ਹੈ।"
760726 - ਗੱਲ ਬਾਤ B - ਲੰਦਨ