PA/760727b - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਧਰਮ ਦਾ ਅਰਥ ਹੈ ਪਰਮ ਨਿਯੰਤ੍ਰਕ ਨੂੰ ਸਮਝਣਾ ਅਤੇ ਉਸਦੀ ਪਾਲਣਾ ਕਰਨਾ। ਬੱਸ ਇੰਨਾ ਹੀ। ਜਿਵੇਂ ਚੰਗੇ ਨਾਗਰਿਕ ਦਾ ਮਤਲਬ ਹੈ ਕਿ ਉਹ ਸਰਕਾਰ ਨੂੰ ਸਮਝਦਾ ਹੈ ਅਤੇ ਸਰਕਾਰ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਬੱਸ ਇੰਨਾ ਹੀ। ਚੰਗਾ ਨਾਗਰਿਕ। ਮਾੜੇ ਨਾਗਰਿਕ ਅਤੇ ਚੰਗੇ ਨਾਗਰਿਕ ਵਿੱਚ ਕੀ ਅੰਤਰ ਹੈ? ਮਾੜੇ ਨਾਗਰਿਕ ਦਾ ਮਤਲਬ ਹੈ ਕਿ ਉਹ ਸਰਕਾਰ ਦੀ ਪਰਵਾਹ ਨਹੀਂ ਕਰਦਾ -"ਆਹ, ਮੈਨੂੰ ਪਰਵਾਹ ਨਹੀਂ ਹੈ" - ਉਹ ਬੁਰਾ ਨਾਗਰਿਕ ਹੈ। ਉਹ ਅਧਰਮੀ ਹੈ। ਜੇਕਰ ਤੁਸੀਂ ਮਾੜੇ ਨਾਗਰਿਕ ਹੋ, ਤਾਂ ਤੁਸੀਂ ਅਧਰਮੀ ਹੋ। ਜੇਕਰ ਤੁਸੀਂ ਚੰਗੇ ਨਾਗਰਿਕ ਹੋ, ਤਾਂ ਤੁਸੀਂ ਧਾਰਮਿਕ ਹੋ।"
760727 - Interview - ਲੰਦਨ