PA/760810c - ਸ਼੍ਰੀਲ ਪ੍ਰਭੁਪਾਦ ਵੱਲੋਂ ਤੇਹਰਾਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਕਤੀ-ਰਸਾਮ੍ਰਿਤ ਵਿੱਚ ਤੁਹਾਨੂੰ ਨਿਯਮਕ ਸਿਧਾਂਤ ਮਿਲਣਗੇ। ਇਸਨੂੰ ਵੈਸ਼ਣਵ-ਸਮ੍ਰਿਤੀ ਕਿਹਾ ਜਾਂਦਾ ਹੈ। ਇਸ ਲਈ ਇੱਥੇ ਅਸੀਂ ਕੰਮ ਕੀਤੇ ਬਿਨਾਂ ਨਹੀਂ ਰਹਿ ਸਕਦੇ, ਅਤੇ ਫਿਰ ਵੀ ਸਾਨੂੰ ਹਮੇਸ਼ਾ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਾਲੇ ਬਣਨਾ ਪਵੇਗਾ। ਇਹ ਕਲਾ, ਸਮਝਣਾ ਅਤੇ ਅਭਿਆਸ ਕਰਨਾ, ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਹੈ। ਫਿਰ ਮੇਰੇ ਇੰਨੀਆਂ ਅਖੌਤੀ ਭੌਤਿਕ ਚੀਜ਼ਾਂ ਵਿੱਚ ਰੁੱਝੇ ਹੋਣ ਦੇ ਬਾਵਜੂਦ... ਕਿਉਂਕਿ ਇੱਕ ਭਗਤ ਦਾ ਭੌਤਿਕ ਚੀਜ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਭਾਵੇਂ ਉਹ ਸਰੀਰ ਦੀ ਦੇਖਭਾਲ ਲਈ ਕੰਮ ਕਰਦਾ ਹੈ, ਉਹ ਭੌਤਿਕ ਨਹੀਂ ਹੈ। ਬਿਲਕੁਲ ਜਿਵੇਂ ਭਗਤੀਵਿਨੋਦ ਠਾਕੁਰ, ਜੋ ਮੈਜਿਸਟ੍ਰੇਟ ਸੀ। ਪਰ ਇਹ ਇੱਕ ਮੈਜਿਸਟ੍ਰੇਟ ਲਈ ਇੰਨੀਆਂ ਕਿਤਾਬਾਂ ਲਿਖਣਾ ਸੰਭਵ ਨਹੀਂ ਹੈ - ਸਿੱਧਾਂਤ-ਪੂਰਣਮ। ਇਸ ਲਈ ਉਹ ਇੱਕ ਵੱਖਰੇ, ਅਲੌਕਿਕ ਮੰਚ 'ਤੇ ਸੀ। ਇਸ ਲਈ ਇਹ ਸੰਭਵ ਹੈ, ਮਨ ਦਾ ਕ੍ਰਿਸ਼ਨ ਦੇ ਵਿਚਾਰਾਂ ਵਿੱਚ ਲੀਨ ਹੋਣਾ, ਸਤਤਾਂ ਕੀਰਤਯੰਤੋ ਮਾਂ (ਭ.ਜੀ. 9.14), ਤੁਸ਼ਯੰਤੀ ਚ ਰਮੰਤੀ ਚ (ਭ.ਗ੍ਰੰ. 10.9)। ਇਹ ਅਭਿਆਸ ਦੁਆਰਾ ਸੰਭਵ ਹੈ। ਇੱਥੇ ਕਰਦਮ ਮੁਨੀ ਇੱਕ ਜੀਵੰਤ ਉਦਾਹਰਣ ਹਨ। ਅਤੇ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਹਨ, ਕਿ ਅਸੀਂ ਅਖੌਤੀ ਭੌਤਿਕ ਗਤੀਵਿਧੀਆਂ ਵਿੱਚ ਰੁੱਝੇ ਰਹਿਣ ਦੇ ਬਾਵਜੂਦ ਪੂਰੀ ਤਰ੍ਹਾਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਾਲੇ ਰਹਿ ਸਕਦੇ ਹਾਂ। ਇਹ ਸੰਭਵ ਹੈ।"
760810 - ਪ੍ਰਵਚਨ SB 03.22.21 - ਤੇਹਰਾਨ