PA/760825 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਹੈਦਰਾਬਾਦ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਸਾਡੇ ਵਿੱਚੋਂ ਹਰ ਕੋਈ, ਅਸੀਂ ਇਸ ਸਰੀਰ ਨਾਲ ਪਛਾਣ ਕਰ ਰਹੇ ਹਾਂ। ਜਿਵੇਂ ਕਿ ਜੇਕਰ ਕੋਈ ਪੁੱਛਦਾ ਹੈ ਕਿ ਤੁਸੀਂ ਕੀ ਹੋ, 'ਮੈਂ ਸ਼੍ਰੀਮਾਨ ਫਲਾਣਾ ਹਾਂ, ਮੈਂ ਭਾਰਤੀ ਹਾਂ, ਮੈਂ ਇਹ ਹਾਂ, ਮੈਂ ਉਹ ਹਾਂ'। ਉਹ ਸਰੀਰ ਦੀ ਪਛਾਣ ਦੇ ਰਿਹਾ ਹੈ। ਪਰ ਉਹ ਨਹੀਂ ਹੈ। ਉਹ ਇਹ ਸਰੀਰ ਨਹੀਂ ਹੈ। ਇਹ ਆਤਮ-ਬੋਧ ਹੈ। ਇਹ ਭਗਵਦ-ਗੀਤਾ ਦੀ ਸ਼ੁਰੂਆਤ ਹੈ, ਦੇਹਿਨੋ ਅਸ੍ਮਿਨ ਯਥਾ ਦੇਹੇ (ਭ.ਗ੍ਰੰ. 2.13) - ਦੋ ਚੀਜ਼ਾਂ - ਦੇਹ, ਇਹ ਸਰੀਰ, ਅਤੇ ਅਸਮਿਨ ਦੇਹੇ, ਦੇਹਿਨ: ਹੈ, ਸਰੀਰ ਦਾ ਮਾਲਕ। ਇਹ ਅਧਿਆਤਮਿਕ ਸਿੱਖਿਆ ਦੀ ਸ਼ੁਰੂਆਤ ਹੈ। ਕਿਉਂਕਿ ਆਮ ਤੌਰ 'ਤੇ ਲਗਭਗ 99.9% ਲੋਕ, ਉਹ ਸੋਚ ਰਹੇ ਹਨ ਕਿ 'ਮੈਂ ਇਹ ਸਰੀਰ ਹਾਂ'।" |
760825 - ਗੱਲ ਬਾਤ - ਹੈਦਰਾਬਾਦ |