"ਸੰਸਿੱਧੀ। ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੀ ਹੋ। ਜਾਂ ਤਾਂ ਤੁਸੀਂ ਸੰਨਿਆਸੀ ਹੋ ਸਕਦੇ ਹੋ ਜਾਂ ਗ੍ਰਹਿਸਥੀ ਹੋ ਸਕਦੇ ਹੋ ਜਾਂ ਬ੍ਰਹਮਚਾਰੀ ਹੋ ਸਕਦੇ ਹੋ ਜਾਂ ਬ੍ਰਾਹਮਣ, ਕਸ਼ੱਤਰੀ ਹੋ ਸਕਦੇ ਹੋ ਜਾਂ ਵੈਸ਼ਯ, ਸ਼ੂਦਰ ਹੋ ਸਕਦੇ ਹੋ। ਕੋਈ ਫ਼ਰਕ ਨਹੀਂ ਪੈਂਦਾ। ਕ੍ਰਿਸ਼ਨ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰੋ। ਕ੍ਰਿਸ਼ਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ। ਫਿਰ ਤੁਹਾਡਾ ਜੀਵਨ ਸਫਲ ਹੈ। ਨਹੀਂ ਤਾਂ, ਤੁਸੀਂ ਪ੍ਰਮੱਤ, ਪਾਗਲ ਹੋ। ਨੂਨਮ ਪ੍ਰਮੱਤ: ਕੁਰੂਤੇ ਵਿਕਰਮ (SB 5.5.4)। ਜਿੰਨਾ ਚਿਰ ਤੁਸੀਂ ਪ੍ਰਮੱਤ ਰਹੋਗੇ, ਤੁਸੀਂ ਬਿਲਕੁਲ ਉਲਟ ਕਾਰਜ ਕਰੋਗੇ, ਅਤੇ ਤੁਸੀਂ ਉਲਝ ਜਾਓਗੇ। ਇਸ ਲਈ ਭਗਵਦ-ਗੀਤਾ ਵਿੱਚ ਕਿਹਾ ਗਿਆ ਹੈ, ਯਜਨਾਰਥੇ ਕਰਮਣ: ਅਨਯਤ੍ਰ ਕਰਮ-ਬੰਧਨ: (BG 3.9)। ਜੇਕਰ ਤੁਸੀਂ ਕ੍ਰਿਸ਼ਨ ਨੂੰ ਖੁਸ਼ ਕਰਨ ਲਈ ਕੰਮ ਨਹੀਂ ਕਰਦੇ, ਤਾਂ ਉਹ ਕੰਮ ਤੁਹਾਨੂੰ ਜਨਮ ਅਤੇ ਮੌਤ ਦੇ ਚੱਕਰ ਵਿੱਚ ਉਲਝਾ ਦਵੇਗਾ।"
|