PA/761009b - ਸ਼੍ਰੀਲ ਪ੍ਰਭੂਪੱਦ Aligarh ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਧਿਆਤਮਿਕ ਲਹਿਰ ਦਾ ਅਰਥ ਹੈ ਆਤਮਿਕ ਆਤਮਾ ਨੂੰ ਕੰਡੀਸ਼ਨਡ ਜੀਵਨ(ਬੰਧਨ ਵਾਲੀ ਜ਼ਿੰਦਗੀ) ਤੋਂ ਉੱਚਾ ਕਰਨਾ। ਅਤੇ ਇਹ ਅਧਿਆਤਮਿਕ ਲਹਿਰ ਹੈ। ਉਸ ਨੂੰ ਬੰਧਨ ਵਿਚ ਪਾ ਦਿੱਤਾ ਗਿਆ ਹੈ। ਤਾਂ ਜੋ ਬਿਨਾਂ ਕਿਸੇ ਅੜਚਨ ਦੇ, ਬਿਨਾਂ ਕਿਸੇ ਰੁਕਾਵਟ ਦੇ ਕਾਰਵਾਈ ਕੀਤੀ ਜਾ ਸਕੇ। ਅਹੇਤੁਕੀ ਅਪ੍ਰਤਿਹਤਾ (SB 1.2.6)। ਇਹ ਸ਼ਲੋਕ ਮੈਂ ਕੱਲ੍ਹ ਬੋਲ ਰਿਹਾ ਸੀ, ਕਿ ਬਿਨਾਂ ਕਿਸੇ ਕਾਰਨ, ਬਿਨਾਂ ਕਿਸੇ ਰੁਕਾਵਟ, ਪ੍ਰਕਿਰਿਆ ਦੁਆਰਾ ਆਤਮਾ ਨੂੰ ਉਭਾਰਿਆ ਜਾ ਸਕਦਾ ਹੈ। ਕ੍ਰਿਸ਼ਨ ਕਹਿੰਦੇ ਹਨ, ਮਾਂ ਹੀ ਪਾਰਥ ਵਿਆਪਾਸ਼੍ਰੀਤ੍ਯ ਯੇऽਪਿ ਸਯੁਃ ਪਾਪ-ਯੋਨਯਹ (BG 9.32)। ਕੋਈ ਗੱਲ ਨਹੀਂ ਕਿ ਕੋਈ ਵਿਅਕਤੀ ਨੀਵੇਂ ਵਰਗ ਦੇ ਪਰਿਵਾਰ ਵਿੱਚ ਪੈਦਾ ਹੋਇਆ ਹੈ, ਗਰੀਬ, ਬਦਸੂਰਤ, ਅਨਪੜ੍ਹ ਪਰਿਵਾਰ ਵਿੱਚ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਉਸ ਨੂੰ ਉਭਾਰਿਆ ਜਾ ਸਕਦਾ ਹੈ। ਪ੍ਰਕਿਰਿਆ ਕੀ ਹੈ? ਮਾਂ ਹੀ ਪਾਰਥ ਵਿਆਪਾਸ਼੍ਰਤਿ: ਕ੍ਰਿਸ਼ਨ ਕਹਿੰਦੇ ਹਨ , "ਮੇਰੀ ਸ਼ਰਨ ਲੈਣੀ ਪੈਂਦੀ ਹੈ।" ਇਹ ਕ੍ਰਿਸ਼ਨ ਚੇਤਨਾ ਲਹਿਰ ਹੈ। ਅਸੀਂ ਸਾਰਿਆਂ ਨੂੰ ਬਰਾਬਰ ਮੌਕਾ ਦੇ ਰਹੇ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੀ ਹੈ। ਕ੍ਰਿਸ਼ਨ ਕਹਿੰਦੇ ਹਨ, ਮਾਂ ਹੀ ਪਾਰਥ ਵਿਆਪਾਸ਼੍ਰੀਤ੍ਯ ਯੇऽਪਿ ਸਯੁਃ ਪਾਪ-ਯੋਨਯ: । ਪਾਪ-ਯੋਨੀ ਦਾ ਅਰਥ ਹੈ ਨੀਵਾਂ ਵਰਗ, ਗਰੀਬ, ਅਨਪੜ੍ਹ, ਬਦਸੂਰਤ, ਕੋਈ ਪੜ੍ਹਿਆ ਲਿਖਿਆ ਨਹੀਂ। ਉਹ ਹੈ ਪਾਪ-ਯੋਨੀ। ਪਰ ਉਨ੍ਹਾਂ ਨੂੰ ਉਭਾਰਿਆ ਜਾ ਸਕਦਾ ਹੈ, ਕ੍ਰਿਸ਼ਨ ਕਹਿੰਦੇ ਹਨ। ਕਿਵੇਂ? ਮਾਂ ਹੀ ਪਾਰਥ ਵਿਆਪਾਸ਼੍ਰਤਿ: ਜੇਕਰ ਉਹ ਕ੍ਰਿਸ਼ਨ ਚੇਤਨਾ ਵਿੱਚ ਰੁੱਝਿਆ ਹੋਇਆ ਹੈ।"
761009 - ਗੱਲ ਬਾਤ B - Aligarh