PA/761009c - ਸ਼੍ਰੀਲ ਪ੍ਰਭੂਪੱਦ Aligarh ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਸੀਂ ਗੁਰੂ ਬਣ ਸਕਦੇ ਹੋ। ਮੁਸ਼ਕਲ ਕੀ ਹੈ? ਹਰ ਕੋਈ। ਅਮਾਰਾ ਆਜਾਨਿਆ ਗੁਰੂ ਹਨਾ ਤਾਰਾ 'ਈ ਦੇਸਾ, ਯਾਰੇ ਦੇਖਾ, ਤਾਰੇ ਕਹਾਂ' ਕ੍ਰਿਸ਼ਣ'-ਉਪਦੇਸ਼(CC Madhya 7.128)। ਤੁਸੀਂ ਗੁਰੂ ਬਣੋ। ਵਿਚਾਰਾਂ ਦਾ ਨਿਰਮਾਣ ਨਾ ਕਰੋ। ਯੇਨਾਤ੍ਮਾ ਸਮ੍ਪ੍ਰਸੀਦਤਿ। ਤਾਂ ਕੀ ਕੋਈ ਮੁਸ਼ਕਲ ਹੈ? ਕੋਈ ਮੁਸ਼ਕਲ ਨਹੀਂ। ਭਗਵਦ-ਗੀਤਾ ਸਭ ਕੁਝ ਬਹੁਤ ਵਧੀਆ ਢੰਗ ਨਾਲ ਸਮਝਾਉਂਦੀ ਹੈ, ਕ੍ਰਿਸ਼ਨ ਚੇਤਨ ਕਿਵੇਂ ਬਣਨਾ ਹੈ, ਕ੍ਰਿਸ਼ਨ ਦੀ ਪੂਜਾ ਕਿਵੇਂ ਕਰਨੀ ਹੈ, ਕ੍ਰਿਸ਼ਨ ਨੂੰ ਕਿਵੇਂ ਸਮਝਣਾ ਹੈ। ਉਥੇ ਸਭ ਕੁਝ ਬਹੁਤ ਸਪਸ਼ਟਤਾ ਨਾਲ ਸਮਝਾਇਆ ਗਿਆ ਹੈ। ਇਸ ਲਈ ਲੋਕ ਇਸਨੂੰ ਬਹੁਤ ਆਸਾਨੀ ਨਾਲ ਗ੍ਰਹਿਣ ਕਰ ਸਕਦੇ ਹਨ, ਅਤੇ ਫਿਰ ਲੋਕ ਸੰਪੂਰਨ ਹੋ ਜਾਣਗੇ। ਫਿਰ ਉਹ ਨਹੀਂ ਅਣਗੇ ਵਾਪਿਸ ਇਸ ਦੁੱਖੀ ਅਤੇ ਅਸਥਾਈ ਦੁਨੀਆਂ ਚ। . . ਮਾਮ ਉਪੇਤ੍ਯ ਕੌਂਤੇਯ ਦੁਃਖਲਯਮ੍ ਅਸ਼ਾਸ਼੍ਵਤਮ੍ (BG 8.15)। ਇਹ ਬਹੁਤ ਆਸਾਨ ਹੈ। ਇਸ ਲਈ ਇਸ ਨੂੰ ਬਹੁਤ ਗੰਭੀਰਤਾ ਨਾਲ ਲਓ। ਇਹੀ ਸਾਡਾ ਪ੍ਰਚਾਰ ਹੈ। ਅਸੀਂ ਕੁਝ ਵੀ ਨਹੀਂ ਬਣਾਉਂਦੇ, ਸ਼ਬਦਾਂ ਦੀ ਕੋਈ ਜੁਗਲਬੰਦੀ, ਕੋਈ ਜਾਦੂ ਜਾਂ ਰੱਬ ਦੇ ਕੋਈ ਨਵੇਂ ਵਿਚਾਰ। ਇਹ ਬਕਵਾਸ ਗੱਲਾਂ ਅਸੀਂ ਨਹੀਂ ਕਰਦੇ। ਅਸੀਂ ਬਸ ਚੈਤੰਨਯਾ ਮਹਾਪ੍ਰਭੂ ਦੇ ਹੁੱਕਮ ਨੂੰ ਪੂਰਾ ਕਰਦੇ ਹਾਂ ਅਤੇ ਅਸੀਂ ਸਿਰਫ਼ 'ਕ੍ਰਿਸ਼ਨ'-ਉਪਦੇਸ਼ ਨੂੰ ਦੁਹਰਾਉਂਦੇ ਹਾਂ। ਇਹ ਸਭ ਹੈ, ਇਹ ਕ੍ਰਿਸ਼ਣ ਚੇਤਨਾ ਲਹਿਰ ਹੈ। ਤੁਸੀਂ ਇਸਨੂੰ ਲੈ ਸਕਦੇ ਹੋ ਅਤੇ ਤੁਸੀਂ ਇਹ ਵੀ ਕਰ ਸਕਦੇ ਹੋ। ਤੁਸੀਂ ਵੀ ਗੁਰੂ ਬਣ ਸਕਦੇ ਹੋ। ਜੋ ਅਸੀਂ ਚਾਹੁੰਦੇ ਹਾਂ."
761009 - ਪ੍ਰਵਚਨ SB 01.02.05 - Aligarh