"ਇਹ ਸਾਰੇ ਸੰਸਾਰ ਨੂੰ ਚੈਤਨਯ ਮਹਾਪ੍ਰਭੂ ਦਾ ਸੰਦੇਸ਼ ਹੈ ਕਿ ਹਰ ਬੰਦਾ ਗੁਰੂ ਬਣੇ, ਇੱਕ ਅਧਿਆਤਮਿਕ ਗੁਰੂ ਬਣੇ । ਤਾਂ ਹਰ ਕੋਈ ਅਧਿਆਤਮਿਕ ਗੁਰੂ ਕਿਵੇਂ ਬਣ ਸਕਦਾ ਹੈ? ਅਧਿਆਤਮਿਕ ਗੁਰੂ ਬਣਨਾ ਆਸਾਨ ਕੰਮ ਨਹੀਂ ਹੈ। ਇਸ ਵਾਸਤੇ ਬੰਦੇ ਨੂੰ ਬਹੁਤ ਹੀ ਵਿਦਵਾਨ ਹੋਣਾ ਚਾਹੀਦਾ ਹੈ ਅਤੇ ਉਸਨੂੰ ਆਪਣੇ ਆਪ ਅਤੇ ਹਰ ਚੀਜ਼ ਦਾ ਪੂਰਾ ਅਹਿਸਾਸ ਹੋਣਾ ਚਾਹੀਦਾ ਹੈ। ਪਰ ਚੈਤਨਯ ਮਹਾਪ੍ਰਭੂ ਨੇ ਸਾਨੂੰ ਇੱਕ ਛੋਟਾ ਜਿਹਾ ਫਾਰਮੂਲਾ ਦਿੱਤਾ ਹੈ, ਕਿ ਜੇਕਰ ਤੁਸੀਂ ਭਗਵਦ-ਗੀਤਾ ਦੀ ਸਿੱਖਿਆ ਦਾ ਸਖਤੀ ਨਾਲ ਪਾਲਣ ਕਰਦੇ ਹੋ, ਅਤੇ ਜੇਕਰ ਤੁਸੀਂ ਭਗਵਦ-ਗੀਤਾ ਦੇ ਉਦੇਸ਼ ਦਾ ਪ੍ਰਚਾਰ ਕਰਦੇ ਹੋ, ਤਾਂ ਤੁਸੀਂ ਗੁਰੂ ਬਣ ਜਾਂਦੇ ਹੋ। ਬੰਗਾਲੀ ਵਿੱਚ ਕਿਹਾ ਜਾਂਦਾ ਹੈ, ਯਾਰੇ ਦੇਖਿਆ, ਤਾਰੇ ਕਹ 'ਕ੍ਰਿਸ਼ਣ'-ਉਪਦੇਸ਼ (CC Madhya 7.128)। ਗੁਰੂ ਬਣਨਾ ਬਹੁਤ ਔਖਾ ਕੰਮ ਹੈ, ਪਰ ਜੇਕਰ ਤੁਸੀਂ ਸਿਰਫ਼ ਭਗਵਦ-ਗੀਤਾ ਦੇ ਸੰਦੇਸ਼ ਨੂੰ ਲੈ ਕੇ ਚੱਲਦੇ ਹੋ ਅਤੇ ਜਿਸ ਨੂੰ ਵੀ ਤੁਸੀਂ ਮਿਲਦੇ ਹੋ, ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਗੁਰੂ ਬਣ ਜਾਂਦੇ ਹੋ।"
|