PA/761030 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਕੋਈ ਇੱਕ ਔਰਤ ਨਾਲ ਸੰਤੁਸ਼ਟ ਹੈ, ਤਾਂ ਉਹ ਵੀ ਬ੍ਰਹਮਚਾਰੀ ਹੈ। ਉਹ ਵਿਆਭਚਾਰੀ ਨਹੀਂ ਹੈ। ਇਸ ਲਈ ਇਹ ਨਿਯਮਿਤ ਹੈ, ਕਿ ਤੁਹਾਡੀ ਪਤਨੀ ਹੋਣੀ ਚਾਹੀਦੀ ਹੈ। ਜਰੂਰੀ ਨਹੀਂ ਹੈ, ਪਰ ਜੇਕਰ ਤੁਸੀਂ ਇਸ ਤੋਂ ਬਚ ਨਹੀਂ ਸਕਦੇ, ਤਾਂ ਇੱਕ ਪਤਨੀ ਲਓ ਅਤੇ ਗ੍ਰਹਿਸਥ ਬਣ ਕੇ ਰਹੋ। ਅਤੇ ਗ੍ਰਹਿਸਥ ਜੀਵਨ ਦੇ ਬਹੁਤ ਸਾਰੇ ਨਿਯਮ ਅਤੇ ਕਾਨੂੰਨ ਹਨ। ਗ੍ਰਹਿਸਥ ਜੀਵਨ ਇਹ ਨਹੀਂ ਹੈ ਕਿ "ਜਦੋਂ ਵੀ ਮੈਨੂੰ ਪਸੰਦ ਹੈ, ਅਸੀਂ ਸੈਕਸ ਕਰਦੇ ਹਾਂ।" ਨਹੀਂ, ਇਹ ਨਹੀਂ ਹੈ। ਨਿਯਮਿਤ ਹੈ: ਮਹੀਨੇ ਵਿੱਚ ਇੱਕ ਵਾਰ। ਜਦੋਂ ਮਾਹਵਾਰੀ ਹੁੰਦੀ ਹੈ, ਅਤੇ ਜੇਕਰ ਪਤਨੀ ਗਰਭਵਤੀ ਹੁੰਦੀ ਹੈ - ਤਾਂ ਕੋਈ ਹੋਰ ਸੈਕਸ ਜੀਵਨ ਨਹੀਂ ਹੁੰਦਾ। ਬਹੁਤ ਸਾਰੇ ਨਿਯਮ ਅਤੇ ਕਾਨੂੰਨ ਹਨ। ਗ੍ਰਹਿਸਥ ਦਾ ਅਰਥ ਹੈ ਉਹ ਜੋ ਸੈਕਸ ਜੀਵਨ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਇਹ ਗ੍ਰਹਿਸਥ ਹੈ। ਇਹ ਨਹੀਂ ਕਿ ਆਦਮੀ ਅਤੇ ਔਰਤ ਇੱਕਜੁੱਟ ਹੋ ਜਾਣ, ਅਤੇ ਜਾਨਵਰਾਂ ਵਾਂਗ ਜਿਉਣ। ਨਹੀਂ, ਇਹ ਗ੍ਰਹਿਸਥ ਨਹੀਂ ਹੈ। ਇਸਨੂੰ ਗ੍ਰਹਿਮੇਧੀ ਕਿਹਾ ਜਾਂਦਾ ਹੈ। ਗ੍ਰਹਿਮੇਧੀ ਅਤੇ ਗ੍ਰਹਿਸਥ, ਦੋ ਸ਼ਬਦ ਹਨ। ਗ੍ਰਹਿਮੇਧੀ ਦਾ ਅਰਥ ਹੈ ਉਹ ਨਿਯਮਾਂ ਅਤੇ ਕਾਨੂੰਨਾਂ ਨੂੰ ਨਹੀਂ ਜਾਣਦਾ। ਉਹ ਸੋਚਦਾ ਹੈ ਕਿ ਇਹ ਪਰਿਵਾਰ, ਇਹ ਪਤੀ-ਪਤਨੀ, ਬੱਚੇ ਅਤੇ ਘਰ, ਇਹੀ ਸਭ ਕੁਝ ਹੈ। ਇਸਨੂੰ ਗ੍ਰਹਿਮੇਧੀ ਕਿਹਾ ਜਾਂਦਾ ਹੈ। ਪਰ ਗ੍ਰਹਿਸਥ ਦਾ ਮਤਲਬ ਹੈ ਕਿ ਉਹ ਇੱਕ ਸੰਨਿਆਸੀ ਜਿੰਨਾ ਹੀ ਚੰਗਾ ਹੈ।"
761030 - ਪ੍ਰਵਚਨ SB 05.05.08 - ਵ੍ਰਂਦਾਵਨ