PA/761106b - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਗੁਰੂ ਦਾ ਉਦੇਸ਼ ਭਾਗਵਤਮ ਵਿੱਚ ਦੱਸਿਆ ਗਿਆ ਹੈ, ਕਿ ਤਸ੍ਮਾਦ ਗੁਰੂਂ ਪ੍ਰਪਦਯੇਤ (SB 11.3.21)। ਗੁਰੂ ਕੋਲ ਜਾਣਾ, ਸਮਰਪਣ ਕਰਨਾ। ਜਿਵੇਂ ਅਰਜੁਨ ਨੇ ਸਮਰਪਣ ਕਰ ਦਿੱਤਾ, ਸ਼ਿਸ਼ਯਸ ਤੇ ਅਹਮ ਸਾਧਿ ਮਾਂਂ ਪ੍ਰਪੰਨਮ (ਭ.ਗ੍ਰੰ. 2.7)। ਪ੍ਰਪਦਯੇ, ਤਸ੍ਮਾਦ ਗੁਰੂਂ ਪ੍ਰਪਦਯੇ। ਤੁਹਾਨੂੰ ਗੁਰੂ ਲੱਭਣਾ ਚਾਹੀਦਾ ਹੈ ਜਿੱਥੇ ਤੁਸੀਂ ਸਮਰਪਣ ਕਰ ਸਕਦੇ ਹੋ। ਇਹ ਨਹੀਂ ਕਿ ਆਪਣੇ ਗੁਰੂ ਨੂੰ ਆਪਣਾ ਹੁਕਮ ਪੂਰਤੀਕਰਤਾ ਰੱਖੋ, "ਮੈਨੂੰ ਕੁਝ ਆਸ਼ੀਰਵਾਦ ਦਿਓ ਅਤੇ ਮੈਨੂੰ ਲਾਭ ਹੋ ਸਕਦਾ ਹੈ।" ਉਹ ਗੁਰੂ ਨਹੀਂ ਹੈ; ਉਹ ਤੁਹਾਡਾ ਹੁਕਮ-ਪੂਰਤੀਕਰਤਾ ਹੈ, ਤੁਹਾਡਾ ਸੇਵਕ ਹੈ। ਗੁਰੂ ਦਾ ਮਤਲਬ ਹੈ ਕਿ ਉਸਨੂੰ ਇਹ ਹੁਕਮ ਦੇਣਾ ਚਾਹੀਦਾ ਹੈ, "ਤੁਹਾਨੂੰ ਇਹ ਕਰਨਾ ਚਾਹੀਦਾ ਹੈ।" ਜੇਕਰ ਤੁਸੀਂ ਸਹਿਮਤ ਹੋ, ਤਾਂ ਉਹ ਇੱਕ ਗੁਰੂ ਹੈ। ਇਹ ਨਹੀਂ ਕਿ "ਮੈਂ ਆਪਣੇ ਗੁਰੂ ਨੂੰ ਹੁਕਮ ਦੇਵਾਂਗਾ, ਅਤੇ ਉਹ ਮੇਰਾ ਹੁਕਮ ਲਾਗੂ ਕਰੇਗਾ।" ਨਹੀਂ। ਇਹ ਕੁੱਤਾ ਕਰੇਗਾ, ਗੁਰੂ ਨਹੀਂ। ਫਿਰ . . . ਜਿਵੇਂ ਕਿ ਤੁਹਾਡੇ ਕੋਲ ਇੱਕ ਕੁੱਤਾ ਹੈ, ਅਤੇ ਜੇਕਰ ਤੁਸੀਂ ਉਸਨੂੰ ਕਹਿੰਦੇ ਹੋ, "ਇੱਥੇ ਬੈਠੋ," ਇੱਕ ਕੁੱਤਾ ਬੈਠ ਜਾਵੇਗਾ। ਇਸ ਤਰ੍ਹਾਂ ਦੇ ਗੁਰੂ-ਪਾਲਣ ਦਾ ਕੋਈ ਮੁੱਲ ਨਹੀਂ ਹੈ। ਪਰ ਇੱਥੇ ਗੁਰੂ ਦੀ ਜ਼ਿੰਮੇਵਾਰੀ ਹੈ, ਪਹਿਲਾਂ ਉਸਨੂੰ ਚੇਲੇ ਨੂੰ ਜਨਮ ਅਤੇ ਮੌਤ ਦੇ ਚੱਕਰ ਤੋਂ ਬਚਾਉਣਾ ਚਾਹੀਦਾ ਹੈ।"
761106 - ਪ੍ਰਵਚਨ SB 05.05.18 - ਵ੍ਰਂਦਾਵਨ