PA/761125 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"""ਕ੍ਰਿਸ਼ਨ ਦਾ ਅਰਥ ਹੈ ਰੌਸ਼ਨੀ। ਹਨੇਰਾ..., ਤੁਸੀਂ ਹਨੇਰੇ ਵਿੱਚ ਦੁਖ ਝੱਲ ਰਹੇ ਹੋ। ਇਸ ਲਈ ਕਿਸੇ ਨਾ ਕਿਸੇ ਤਰ੍ਹਾਂ ਜੇਕਰ ਤੁਸੀਂ ਇੱਕ ਰੋਸ਼ਨੀ ਲਿਆਉਂਦੇ ਹੋ, ਤਾਂ ਕੋਈ ਹਨੇਰਾ ਨਹੀਂ ਹੁੰਦਾ।
ਕ੍ਰਿਸ਼ਨ-ਸੂਰਿਆ-ਸਮ; ਮਾਇਆ ਹਯਾ ਅੰਧਕਾਰ ਯਹਾਂ ਕ੍ਰਿਸ਼ਨ, ਤਾਹਾਂ ਨਾਹੀ ਮਾਇਆ ਅਧਿਕਾਰ (CC Madhya 22.31) ਜੇਕਰ ਤੁਸੀਂ ਹਮੇਸ਼ਾ ਆਪਣੇ ਮਨ ਵਿੱਚ ਕ੍ਰਿਸ਼ਨ, ਕ੍ਰਿਸ਼ਨ ਦੇ ਕਮਲ ਚਰਨ ਰੱਖਦੇ ਹੋ... ਤੁਸੀਂ ਕ੍ਰਿਸ਼ਨ ਦੇ ਕਮਲ ਚਰਨ, ਦੇਵਤਾ, ਬਲਦੇਵ, ਬਲਰਾਮ ਨੂੰ ਦੇਖ ਸਕਦੇ ਹੋ, ਉਹ ਕਿਵੇਂ ਸੁੰਦਰ ਢੰਗ ਨਾਲ ਖੜ੍ਹੇ ਹਨ। ਤੁਸੀਂ ਸੁੰਦਰ ਕਮਲ ਚਰਨ ਦੇਖ ਸਕਦੇ ਹੋ। ਅਚਾਨਕ ਚਿਹਰੇ ਨੂੰ ਦੇਖਣ ਦੀ ਕੋਸ਼ਿਸ਼ ਨਾ ਕਰੋ। ਲਗਾਤਾਰ ਕਮਲ ਚਰਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋ।""" |
761125 - ਪ੍ਰਵਚਨ SB 05.06.03 - ਵ੍ਰਂਦਾਵਨ |