PA/761229 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪਤਿਤ ਦਾ ਮਤਲਬ ਹੈ ਸਾਡੀ ਅਧਿਆਤਮਿਕ ਪਛਾਣ ਤੋਂ ਅਸੀਂ ਭੌਤਿਕ ਪਛਾਣ ਵੱਲ ਡਿੱਗਦੇ ਹਾਂ, ਉਪਾਧੀ। ਭੌਤਿਕ ਪਛਾਣ, ਉਪਾਧੀ: ਉਪਾਧੀ। ਮੈਂ ਹੁਣ ਬੋਲ ਰਿਹਾ ਹਾਂ, "ਮੈਂ ਭਾਰਤੀ ਹਾਂ," ਪਰ "ਭਾਰਤੀ," ਇਹ ਮੇਰੀ ਉਪਾਧੀ ਹੈ। ਮੈਂ ਨਾ ਤਾਂ ਭਾਰਤੀ ਹਾਂ ਅਤੇ ਨਾ ਹੀ ਯੂਰਪੀਅਨ। ਤੁਸੀਂ ਭਾਰਤੀ, ਯੂਰਪੀਅਨ ਨਹੀਂ ਹੋ। ਅਸੀਂ ਉਪਾਧੀ 'ਤੇ ਵਧੇਰੇ ਜ਼ੋਰ ਦੇ ਰਹੇ ਹਾਂ। ਇਹ ਆਧੁਨਿਕ ਸਭਿਅਤਾ ਦੀ ਗਲਤੀ ਹੈ। ਅਤੇ ਸ਼ਾਸਤਰ ਵਿੱਚ ਅਜਿਹੇ ਵਿਅਕਤੀ ਜੋ ਆਪਣੇ ਆਪ ਨੂੰ ਇਸ ਸਰੀਰ ਨਾਲ ਜੋੜਦੇ ਹਨ, ਉਨ੍ਹਾਂ ਨੂੰ ਗੋ-ਖਰ: ਕਿਹਾ ਗਿਆ ਹੈ, ਸ ਏਵ ਗੋ-ਖਰ: (SB 10.84.13)। ਇਸ ਲਈ ਸਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ, ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾਉਣ ਲਈ।"
761229 - ਪ੍ਰਵਚਨ SB 05.06.11 - ਮੁੰਬਈ