PA/770104b - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਡਾ ਇੱਕੋ ਇੱਕ ਮਨੋਰਥ ਇਹ ਹੈ ਕਿ ਲੋਕ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਕਿਵੇਂ ਦਿਲਚਸਪੀ ਲੈਣ। ਸਾਡਾ ਕੋਈ ਹੋਰ ਮਨੋਰਥ ਨਹੀਂ ਹੈ, ਕੋਈ ਆਰਥਿਕ ਸਮੱਸਿਆ ਨਹੀਂ ਹੈ। ਆਰਥਿਕ ਸਮੱਸਿਆ ਹੈ ... ਆਰਥਿਕ ਸਮੱਸਿਆ ਕੀ ਹੈ? ਅਸੀਂ ਆਪਣਾ ਭੋਜਨ ਅਤੇ ਕੱਪੜਾ ਖੁਦ ਪੈਦਾ ਕਰਦੇ ਹਾਂ - ਬਹੁਤ ਘੱਟ - ਅਤੇ ਅਧਿਆਤਮਿਕ ਜੀਵਨ । ਖੇਤ ਵਿੱਚ ਇਹ ਸੌਖਾ ਹੈ। ਅਤੇ ਜੇਕਰ ਉਨ੍ਹਾਂ ਨੂੰ ਰੋਜ਼ੀ-ਰੋਟੀ ਲਈ ਸ਼ਹਿਰ ਭੇਜਿਆ ਜਾਂਦਾ ਹੈ, ਤਾਂ ਵੱਡੀਆਂ, ਵੱਡੀਆਂ ਸੜਕਾਂ ਅਤੇ ਵੱਡੀਆਂ, ਵੱਡੀਆਂ ਕਾਰਾਂ ਅਤੇ ਵੱਡੀਆਂ, ਵੱਡੀਆਂ ਚਿੰਤਾਵਾਂ ਹੁੰਦੀਆਂ ਹਨ। ਫਿਰ ਸ਼ਰਾਬ, ਮਾਸ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜਾਂ... ਖੁਦਕੁਸ਼ੀ। ਉਨ੍ਹਾਂ ਦਾ ਅਧਿਆਤਮਿਕ ਜੀਵਨ ਖਤਮ ਹੋ ਗਿਆ। ਇਹ ਬਦਮਾਸ਼ ਵਿਰੋਧ ਕਰ ਰਹੇ ਹਨ। ਉਨ੍ਹਾਂ ਕੋਲ ਅਧਿਆਤਮਿਕ ਜੀਵਨ ਦਾ ਕੋਈ ਵਿਚਾਰ ਨਹੀਂ ਹੈ। ਉਹ ਸੋਚਦੇ ਹਨ ਕਿ ਇਹ ਜੀਵਨ ਹੈ - ਵਿਆਹ ਕਰਾਉਣ, ਮੌਜ-ਮਸਤੀ ਕਰਨਾ, ਆਨੰਦ ਮਾਣਨਾ ਅਤੇ ਪੀਣਾ - "ਖਾਓ। ਪੀਓ। ਮੌਜ-ਮਸਤੀ ਕਰੋ।" ਉਹ ਕਿਵੇਂ ਖੁਦਕੁਸ਼ੀ ਕਰ ਰਹੇ ਹਨ, ਉਹ ਨਹੀਂ ਜਾਣਦੇ। ਕੁਦਰਤ ਦਾ ਕਾਨੂੰਨ ਬਹੁਤ ਸਖ਼ਤ ਹੈ। ਉਹ ਮੂਰਖ ਬਦਮਾਸ਼ ਹਨ। ਉਨ੍ਹਾਂ ਲਈ ਕੋਈ ਸਿੱਖਿਆ ਨਹੀਂ ਹੈ। ਫਿਰ ਵੀ, ਜੇ ਅਸੀਂ ਕੋਸ਼ਿਸ਼ ਕਰੀਏ, ਤਾਂ ਬਹੁਤ ਸਾਰੇ ਲੋਕ ਬਚ ਜਾਣਗੇ।"
770104 - ਗੱਲ ਬਾਤ - ਮੁੰਬਈ