PA/770110 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਹੋਰ ਕੰਮ ਕਰੋ; ਆਪਣੀ ਬੁੱਧੀ ਦੀ ਹੋਰ ਵਰਤੋਂ ਕਰੋ। ਪ੍ਰਾਣੈਰ ਅਰਥੈਰ ਧਿਆ ਵਾਚਾ: ਜੀਵਨ ਨਾਲ, ਪੈਸੇ ਨਾਲ, ਬੁੱਧੀ ਨਾਲ, ਸ਼ਬਦਾਂ ਨਾਲ ਕ੍ਰਿਸ਼ਨ ਦੀ ਸੇਵਾ ਕਰੋ। ਏਤਾਵਜ ਜਨਮ-ਸਾ-ਫਲ ਤ੍ਵਮ। ਇਹ ਜੀਵਨ ਦੀ ਸੰਪੂਰਨਤਾ ਹੈ। ਕਿਵੇਂ? ਏਤਾਵਜ ਜਨਮ-ਸਾਲ . . . ਜਨਮ-ਸਾ-ਫਲ ਤ੍ਵਮ ਦੇਹਿਨਾਮ ਇਹ ਦੇਹਿਸ਼ੁ (SB 10.22.35)। ਇਹ ਦੇਹਿ . . . ਇਹ, ਮਨੁੱਖੀ ਸਰੀਰ ਵਿੱਚ . . . ਜਿਨ੍ਹਾਂ ਕੋਲ ਕੁੱਤੇ, ਬਿੱਲੀਆਂ ਦੇ ਰੂਪ ਵਿੱਚ ਸਰੀਰ ਹੈ, ਉਨ੍ਹਾਂ ਕੋਲ ਸਰੀਰ ਹੈ। ਪਰ ਇਹ ਦੇਹਿਸ਼ੁ, ਇਹ ਮਨੁੱਖੀ ਰੂਪ ਸੰਪੂਰਨਤਾ ਲਈ ਹੈ। ਅਤੇ ਉਹ ਸੰਪੂਰਨਤਾ ਕਿਵੇਂ ਪ੍ਰਾਪਤ ਹੁੰਦੀ ਹੈ? ਪ੍ਰਾਣੈਰ ਅਰਥੈਰ ਧਿਆ ਵਾਚਾ ਸ਼ਰੇਆ ਆਚਾਰਣਮ ਸਦਾ: "ਆਪਣੇ ਜੀਵਨ ਨਾਲ, ਆਪਣੇ ਪੈਸੇ ਨਾਲ, ਆਪਣੀ ਬੁੱਧੀ ਨਾਲ, ਆਪਣੇ ਸ਼ਬਦਾਂ ਨਾਲ, ਸੇਵਾ ਕਰੋ।" ਇਹ ਸਫਲ ਜੀਵਨ ਹੈ।"
770110 - ਗੱਲ ਬਾਤ - ਮੁੰਬਈ