PA/770124b - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਹਾ ਹੰਤਾ ਹਾ ਹੰਤਾ ਵਿਸ਼ਾ-ਭਕਸ਼ਨ। . . ਚੈਤੰਯਾ ਮਹਾਪ੍ਰਭੂ ਨੇ ਕਿਹਾ ਕਿ ਇਹ ਸੰਭੋਗ ਅਧਿਆਤਮਿਕ ਸਮਝ ਵਿੱਚ ਅੱਗੇ ਵਧਣ ਵਾਲੇ ਵਿਅਕਤੀ ਲਈ ਜ਼ਹਿਰ ਪੀਣ ਨਾਲੋਂ ਵੱਧ ਖਤਰਨਾਕ ਹੈ। ਅਤੇ ਉਹ ਇਸ ਨੂੰ ਇਸ ਤਰ੍ਹਾਂ ਲੈ ਰਹੇ ਹਨ - "ਸੈਕਸ ਸੰਪੂਰਨਤਾ ਦਾ ਤਰੀਕਾ ਹੈ"। ਚੈਤੰਯਾ ਮਹਾਪ੍ਰਭੂ ਨੇ ਕਿਹਾ, ਹਾ ਹੰਤਾ ਹਾ ਹੰਤਾ ਵਿਸ਼-ਭਕਸ਼ਨ ਆਪਿ ਅਸਾਧੁ। ਜੇ ਕੋਈ ਜ਼ਹਿਰ ਖਾ ਲੈਂਦਾ ਹੈ, ਉਹ ਅਪਰਾਧੀ ਹੈ। ਇਸ ਲਈ ਭਗਤੀ ਜੀਵਨ ਵਿੱਚ ਇਹ ਕਾਮ-ਵਾਸ਼ਨਾ ਜ਼ਹਿਰ ਖਾਣ, ਅਪਰਾਧਿਕਤਾ ਨਾਲੋਂ ਵੀ ਵੱਧ ਖ਼ਤਰਨਾਕ ਹੈ। ਇਹ ਚੈਤੰਯਾ ਮਹਾਪ੍ਰਭੂ ਨੇ ਕਿਹਾ ਹੈ। . . ਪਰ ਸਹਜੀਆ, ਉਹ ਇਸ ਨੂੰ ਸੈਕਸ ਰਾਹੀਂ, ਆਪਣੀ ਜ਼ਿੰਦਗੀ ਲੈ ਰਹੇ ਹਨ। . . ਕੀ ਗੋਸਵਾਮੀ? ਜੈਦੇਵਾ ਗੋਸਵਾਮੀ, ਕਨਡਿਦਾਸ। ਜੈਦੇਵਾ ਗੋਸਵਾਮੀ, ਕੰਡੀਦਾਸ, ਉਹ ਪੜ੍ਹਦੇ ਹਨ, ਅਤੇ ਉਹ ਕਹਿੰਦੇ ਹਨ, "ਓਹ, ਸੈਕਸ ਦੁਆਰਾ ਕੋਈ ਉੱਚਤਮ ਪ੍ਰਾਪਤ ਕਰ ਸਕਦਾ ਹੈ।" ਉਹ ਵਰੰਦਾਵਨ ਵਿੱਚ ਜਨਤਕ ਤੌਰ 'ਤੇ ਕਹਿੰਦੇ ਹਨ, "ਮੈਂ ਕ੍ਰਿਸ਼ਨ ਹਾਂ; ਮੈਂ ਪਰਾਕੀਆ ਰਸ ਹਾਂ। ਤੁਹਾਨੂੰ ਇੱਕ ਔਰਤ ਚੁਣਨੀ ਪਵੇਗੀ ਜੋ ਤੁਹਾਡੀ ਪਤਨੀ ਨਹੀਂ ਹੈ, ਰੱਖੀ ਹੋਈ ਪਤਨੀ, ਪਰਾਕੀਆ।"
770124 - ਗੱਲ ਬਾਤ B - ਭੁਵਨੇਸ਼ਵਰ