PA/770129d - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਅਸੀਂ ਇਸ ਜਨਮ-ਮਰਨ ਦੇ ਚੱਕਰਾਂ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਸਮਝਣਾ ਚਾਹੀਦਾ ਹੈ (ਮਮ ਏਵ ਯੇ ਪ੍ਰਪਦਯਨ੍ਤੇ ਮਾਯਾਮ ਏਤਾਮ ਤਰਨ੍ਤਿ)। ਇਹ ਲਾਜ਼ਮੀ ਸਾਨੂੰ ਸਮਝਣਾ ਚਾਹੀਦਾ ਹੈ ਕਿ "ਰੱਬ ਕੀ ਹੈ? ਉਸ ਨਾਲ ਮੇਰਾ ਕੀ ਸਬੰਧ ਹੈ?" ਫਿਰ ਅਸੀਂ ਇਸ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਪ੍ਰਕ੍ਰਿਆ ਦਾ ਵਰਣਨ ਭਗਵਾਨ ਖੁਦ ਕਰ ਰਹੇ ਹਨ, ਉਹ ਮਾਯ ਅਸਕਤ-ਮਾਨ:। ਤੁਸੀਂ ਭਗਵਾਨ ਨਾਲ ਆਪਣਾ ਮੋਹ ਵਧਾਉਣਾ ਹੈ। ਆਸਕਤਾ ਦਾ ਅਰਥ ਹੈ ਲਗਾਵ। ਤੁਸੀਂ ਭਗਵਾਨ ਨਾਲ ਆਪਣਾ ਮੋਹ ਵਧਾਉਣਾ ਹੈ। (ਬ੍ਰੇਕ)। ਇਸ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਤੁਸੀਂ ਰੱਬ ਨੂੰ ਸਮਝ ਸਕਦੇ ਹੋ। ਭਗਵਾਨ ਜਾਂ ਕ੍ਰਿਸ਼ਨ ਪ੍ਰਤੀ ਸਾਡੀ ਲਗਨ ਨੂੰ ਵਧਾਉਣ ਦੀ ਇਸ ਪ੍ਰਕਿਰਿਆ ਨੂੰ ਭਗਤੀ-ਯੋਗ ਕਿਹਾ ਜਾਂਦਾ ਹੈ।"
770129 - ਪ੍ਰਵਚਨ BG 07.01 - ਭੁਵਨੇਸ਼ਵਰ