PA/770130 - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਉਹ ਇਸ ਤਰ੍ਹਾਂ ਚੁਣੌਤੀ ਦੇ ਸਕਦੇ ਹਨ, ਕਿ "ਜੇ ਸਾਡਾ ਗਿਆਨ ਅਧੂਰਾ ਹੈ, ਤਾਂ ਤੁਹਾਡਾ ਗਿਆਨ ਸੰਪੂਰਨ ਕਿਵੇਂ ਹੈ?" ਜੇ ਉਹ ਇਸ ਤਰ੍ਹਾਂ ਚੁਣੌਤੀ ਦਿੰਦੇ ਹਨ, ਤਾਂ ਤੁਸੀਂ ਕੀ ਜਵਾਬ ਦੇਵੋਗੇ? (ਬ੍ਰੇਕ)। ਬੱਚਾ ਨਾ ਮੁਕੰਮਲ ਹੈ, ਪਰ ਜਦੋਂ ਬੱਚਾ ਕਹਿੰਦਾ ਹੈ, "ਇਹ ਤਮਾਸ਼ਾ ਹੈ," ਅਤੇ ਜੇ ਅਸੀਂ ਬੱਚੇ ਨੂੰ ਪੁੱਛੀਏ, "ਤੈਨੂੰ ਕਿਵੇਂ ਪਤਾ?" "ਪਿਤਾ ਜੀ ਨੇ ਮੈਨੂੰ ਕਿਹਾ," ਤਾਂ ਇਹ ਸੰਪੂਰਨ ਹੈ। ਉਸ ਨੇ ਪਿਤਾ ਤੋਂ ਗਿਆਨ ਪ੍ਰਾਪਤ ਕੀਤਾ ਕਿ "ਇਹ ਤਮਾਸ਼ਾ ਹੈ," ਇਸ ਲਈ ਭਾਵੇਂ ਉਹ ਅਪੂਰਣ ਬੱਚਾ ਹੈ, ਉਹ ਸੰਪੂਰਨ ਬੋਲਦਾ ਹੈ। ਇਹੀ ਸਾਡਾ ਤਰੀਕਾ ਹੈ। ਇਹ ਬਿਆਨ ਅਪੂਰਣ ਨਹੀਂ ਹੈ। ਅਸੀਂ ਸੰਪੂਰਨ ਨਹੀਂ ਹੋ ਸਕਦੇ। ਇਹ ਸੰਭਵ ਨਹੀਂ ਹੈ। ਪਰ ਜੇਕਰ ਅਸੀਂ ਪੂਰਨ ਤੋਂ ਗਿਆਨ ਪ੍ਰਾਪਤ ਕਰਦੇ ਹਾਂ, ਤਾਂ ਸਾਡਾ ਗਿਆਨ ਸੰਪੂਰਨ ਹੈ।"
770130 - ਗੱਲ ਬਾਤ A - ਭੁਵਨੇਸ਼ਵਰ