"ਸਾਨੂੰ ਅਧੀਰ ਨਹੀਂ ਹੋਣਾ ਚਾਹੀਦਾ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੀ ਸੰਪੂਰਨਤਾ ਹੈ। ਅਧੀਰ ਦਾ ਅਰਥ ਹੈ ਭੌਤਿਕ ਸੰਸਾਰ ਵਿੱਚ ਰਹਿਣਾ। ਜਿੰਨਾ ਚਿਰ ਅਸੀਂ ਅਧੀਰ ਹਾਂ, ਘਰ ਵਾਪਸ, ਭਗਵਾਨ ਧਾਮ ਵਿੱਚ ਵਾਪਸ ਜਾਣ ਦਾ ਕੋਈ ਮੌਕਾ ਨਹੀਂ ਹੈ। ਇਹ ਤਪਸਿਆ ਹੈ - ਧੀਰ ਬਣੇ ਰਹਿਣਾ। ਅਧੀਰ ਬਣਨ ਦੇ ਬਹੁਤ ਸਾਰੇ ਕਾਰਨ ਹਨ, ਪਰ ਕਾਰਨ ਸਾਨੂੰ ਪਰੇਸ਼ਾਨ ਨਹੀਂ ਕਰ ਸਕਦੇ - ਫਿਰ ਧੀਰ। ਧੀਰਾਧੀਰ -ਜਨ-ਪ੍ਰਿਯੌ ਪ੍ਰਿਯਾ-ਕਰੌ। ਹਰਿਦਾਸ ਠਾਕੁਰ, ਧੀਰ ਵਾਂਗ। ਕਾਰਨ ਸੀ, ਕਾਫ਼ੀ ਕਾਰਨ ਸੀ। ਉਹ ਨੌਜਵਾਨ ਸੀ, ਅਤੇ ਇੱਕ ਜਵਾਨ ਵੇਸਵਾ, ਬਹੁਤ ਸੁੰਦਰ, ਅੱਧੀ ਰਾਤ ਨੂੰ ਆਈ ਅਤੇ ਹਰਿਦਾਸ ਠਾਕੁਰ ਨੂੰ ਆਪਣਾ ਸਰੀਰ ਭੇਟ ਕੀਤਾ। ਉਸਨੇ ਕਿਹਾ: "ਹਾਂ, ਬਹੁਤ ਵਧੀਆ ਪ੍ਰਸਤਾਵ। ਤੁਸੀਂ ਬੈਠ ਜਾਓ। ਮੈਨੂੰ ਆਪਣਾ ਜਾਪ ਪੂਰਾ ਕਰਨ ਦਿਓ। ਮੈਂ ਆਨੰਦ ਲਵਾਂਗਾ।" ਇਹ ਧੀਰ ਹੈ।"
|