PA/770219c - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਨੂੰ ਇਸ ਤਬਦੀਲੀ ਨੂੰ ਰੋਕਣਾ ਪਵੇਗਾ, ਅਤੇ ਇਹ ਮਨੁੱਖੀ ਜੀਵਨ ਦਾ ਮਿਸ਼ਨ ਹੈ: ਕੋਈ ਹੋਰ ਬਿੱਲੀ ਨਹੀਂ, ਕੋਈ ਹੋਰ ਕੁੱਤਾ ਨਹੀਂ, ਕੋਈ ਹੋਰ ਦੇਵਤਾ ਨਹੀਂ, ਸਗੋਂ ਕ੍ਰਿਸ਼ਨ ਦੇ ਸਦਾ ਲਈ ਸੇਵਕ, ਗੋਪੀਆਂ ਅਤੇ ਗਊ ਚਰਵਾਹੇਆਂ ਦੇ ਮੁੰਡੇ ਦੇ ਰੂਪ ਵਿੱਚ, ਜਾਂ ਜੋ ਵੀ ਤੁਸੀਂ ਚਾਹੁੰਦੇ ਹੋ। ਰੁੱਖਾਂ ਦੇ ਰੂਪ ਵਿੱਚ, ਵੱਛਿਆਂ ਦੇ ਰੂਪ ਵਿੱਚ, ਗਾਵਾਂ ਦੇ ਰੂਪ ਵਿੱਚ, ਯਮੁਨਾ ਦਾ ਪਾਣੀ ਦੇ ਰੂਪ ਵਿੱਚ, ਵ੍ਰਿੰਦਾਵਨ-ਭੂਮੀ ਦੇ ਰੂਪ ਵਿੱਚ - ਸਭ ਕੁਝ ਅਧਿਆਤਮਿਕ। ਆਨੰਦ ਮਾਣੋ। ਕੋਈ ਯਮੁਨਾ ਦਾ ਪਾਣੀ ਬਣ ਕੇ ਅਧਿਆਤਮਿਕ ਖੁਸ਼ੀ ਦਾ ਆਨੰਦ ਮਾਣ ਰਿਹਾ ਹੈ। ਕੋਈ ਵ੍ਰਿੰਦਾਵਨ ਦੇ ਫੁੱਲ ਦੇ ਰੂਪ ਵਿੱਚ, ਕੋਈ ਵੱਛੇ ਦੇ ਰੂਪ ਵਿੱਚ, ਕੋਈ ਗਾਂ ਦੇ ਰੂਪ ਵਿੱਚ, ਕੋਈ ਪਿਤਾ ਦੇ ਰੂਪ ਵਿੱਚ, ਮਾਂ ਦੇ ਰੂਪ ਵਿੱਚ, ਦੋਸਤ ਦੇ ਰੂਪ ਵਿੱਚ, ਵਿਆਹੁਤਾ ਮਿੱਤਰ ਦੇ ਰੂਪ ਵਿੱਚ, ਗੋਪੀਆਂ ਦੇ ਰੂਪ ਵਿੱਚ - ਸਾਰਿਆਂ ਦਾ ਧਿਆਨ ਕ੍ਰਿਸ਼ਨ ਵਿੱਚ ਕੇਂਦ੍ਰਿਤ ਹਨ। ਇਹ ਵ੍ਰਿੰਦਾਵਨ ਹੈ। ਕੇਂਦਰ ਕ੍ਰਿਸ਼ਨ ਹੈ।"
770219 - ਗੱਲ ਬਾਤ E - ਮਾਇਆਪੁਰ