PA/770225c - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਸਾਡੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਪਰ-ਉਪਕਾਰ ਹੈ, ਉਹਨਾਂ ਨੂੰ ਸ਼ਾਂਤਮਈ ਸਥਿਤੀ ਵਿੱਚ, ਆਮ ਮਾਨਸਿਕ ਸਥਿਤੀ ਵਿੱਚ ਕਿਵੇਂ ਲਿਆਉਣਾ ਹੈ, ਅਤੇ ਹਰੇ ਕ੍ਰਿਸ਼ਨ ਦਾ ਜਾਪ ਕਰਕੇ ਇਸ ਜੀਵਨ ਨੂੰ ਸਫਲ ਬਣਾਉਣਾ ਹੈ। ਇਸ ਲਈ ਸਾਨੂੰ ਇਸਨੂੰ ਬਹੁਤ ਧਿਆਨ ਨਾਲ ਕਰਨਾ ਪਵੇਗਾ। ਇਹ ਪਰ-ਉਪਕਾਰ ਹੈ। ਇਸ ਲਈ ਹਮੇਸ਼ਾ ਇਸ ਤੱਥ ਨੂੰ ਯਾਦ ਰੱਖੋ, ਕਿ ਉਹ... ਸਾਰਾ ਸੰਸਾਰ ਆਸੁਰਮ ਭਾਵਮ ਆਸ਼੍ਰਿਤਾ:, ਨਾਸਤਿਕ ਵਰਗ ਦੇ ਮਨੁੱਖਾਂ ਦੁਆਰਾ ਨਿਯੰਤਰਿਤ ਕੀਤਾ ਜਾ ਰਿਹਾ ਹੈ, ਅਤੇ ਹਰ ਜਗ੍ਹਾ ਲੋਕ ਦੁਖੀ ਹਨ। ਪਰ ਜਦੋਂ ਅਜਿਹੀ ਸਥਿਤੀ ਹੁੰਦੀ ਹੈ ਤਾਂ ਕ੍ਰਿਸ਼ਨ ਵੀ ਅਵਤਾਰ ਲੈਂਦੇ ਹਨ। ਯਦਾ ਯਦਾ ਹੀ ਧਰਮਸ੍ਯ ਗਲਾਨਿਰ ਭਵਤਿ (ਭ.ਗ੍ਰੰ. 4.7)। ਇਸ ਲਈ ਹੁਣ ਕ੍ਰਿਸ਼ਨ ਆਪਣੇ ਨਾਮ, ਨਾਮ-ਰੂਪੇ ਕ੍ਰਿਸ਼ਨ-ਅਵਤਾਰ (ਚ.ਗ੍ਰੰ. ਆਦਿ 17.22) ਵਿੱਚ ਅਵਤਾਰ ਲੈਂਦੇ ਹਨ। ਇਸ ਲਈ ਸਮਾਜ ਲਈ ਕੁਝ ਭਲਾ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੇ ਕੋਲ ਇੱਕ ਮਹਾਨ ਮਿਸ਼ਨ ਹੈ, ਅਤੇ ਭਟਕੋ ਨਾ। ਕੋਸ਼ਿਸ਼ ਕਰੋ... ਅਤੇ ਕ੍ਰਿਸ਼ਨ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਨਗੇ।"
770225 - ਗੱਲ ਬਾਤ C - ਮਾਇਆਪੁਰ