PA/770419 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੁਰਖਸਯ ਲਕੁਟਉਸ਼ਾਧੀ। ਜਦੋਂ ਕੋਈ ਵਿਅਕਤੀ ਮੂਰਖ ਨੰਬਰ ਇੱਕ ਹੈ, ਤਾਂ ਉਸਨੂੰ ਕੁੱਟੋ। ਬੱਸ ਇਹੀ ਹੈ। ਢੋਲ ਗਵਾਰ... ਤੁਲਸੀ ਦਾਸ ਨੇ ਕਿਹਾ ਹੈ, ਢੋਲ ਗਵਾਰ ਸ਼ੂਦ੍ਰ ਪਸ਼ੂ ਨਾਰੀ, ਏ ਸਬ ਸ਼ਾਸਨ ਕੇ ਅਧਿਕਾਰੀ। ਢੋਲ, ਢੋਲ, ਤੁਹਾਨੂੰ ਇਸਨੂੰ "ਤੁੰਗ, ਤੁੰਗ" ਵਜਾ ਕੇ ਸੁਰ ਵਿੱਚ ਲਿਆਉਣਾ ਪਵੇਗਾ। ਗਵਾਰ। ਗਵਾਰ ਦਾ ਅਰਥ ਹੈ ਮੂਰਖ ਵਿਅਕਤੀ। ਪਸ਼ੂ, ਜਾਨਵਰ। ਢੋਲ, ਗਵਾਰ, ਪਸ਼ੂ.. ਸ਼ੂਦ੍ਰ, ਅਤੇ ਨਾਰੀ, ਔਰਤ। ਉਹਨਾਂ ਨੂੰ ਕ੍ਰਮ ਵਿੱਚ ਲਿਆਉਣ ਲਈ ਸਜ਼ਾ ਦੇਣਾ ਜਰੂਰੀ ਹੈ। ਏ ਸਬ ਸ਼ਾਸਨ ਕੇ ਅਧਿਕਾਰੀ। ਨਹੀਂ ਤਾਂ ਉਹ ਖਰਾਬ ਹੋ ਜਾਣਗੇ। ਇੱਕ ਭੌਂਕਣ ਵਾਲਾ ਕੁੱਤਾ, ਤੁਸੀਂ ਉਸਨੂੰ ਸ਼ਾਂਤ ਨਹੀਂ ਕਰ ਸਕਦੇ, "ਮੇਰੇ ਪਿਆਰੇ ਕੁੱਤੇ, ਨਾ ਭੌਂਕੋ। ਇਹ ਪਰੇਸ਼ਾਨ ਕਰਨ ਵਾਲਾ ਹੈ..." "ਨਹੀਂ!" ਢੋਲ ਗਵਾਰ ਸ਼ੂਦਰ ਪਸ਼ੂ ਨਾਰੀ, ਏ ਸਬ ਸ਼ਾਸਨ ਕੇ ਅਧਿਕਾਰੀ। ਇਸ ਲਈ ਜੋ ਕੋਈ ਵੀ ਪਰਮਾਤਮਾ ਦੀ ਹੋਂਦ ਤੋਂ ਇਨਕਾਰ ਕਰ ਰਿਹਾ ਹੈ, ਉਹ ਬਦਮਾਸ਼ ਨੰਬਰ ਇੱਕ ਹੈ ਅਤੇ ਉਸਨੂੰ ਜੁੱਤੀਆਂ ਨਾਲ ਕੁੱਟੋ। ਬੱਸ।"
770419 - ਗੱਲ ਬਾਤ C - ਮੁੰਬਈ