PA/770513 - ਸ਼੍ਰੀਲ ਪ੍ਰਭੁਪਾਦ ਵੱਲੋਂ Hrishikesh ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਯੋਗੀਆਂ ਦੀਆਂ ਕਈ ਕਿਸਮਾਂ ਹਨ। ਅਤੇ ਕ੍ਰਿਸ਼ਨ ਸਿੱਟਾ ਕੱਢਦੇ ਹਨ, "ਸਾਰੇ ਯੋਗੀਆਂ ਵਿੱਚੋਂ, ਵੱਡੇ, ਵੱਡੇ ਯੋਗੀਆਂ ਵਿੱਚੋਂ, ਉਹ ਵਿਅਕਤੀ ਜੋ ਹਮੇਸ਼ਾ ਕ੍ਰਿਸ਼ਨ ਨੂੰ ਯਾਦ ਕਰਦਾ ਹੈ ਅਤੇ ਹਰੇ ਕ੍ਰਿਸ਼ਨ ਮਹਾ-ਮੰਤਰ ਦਾ ਜਾਪ ਕਰਦਾ ਹੈ, ਉਹ ਪਹਿਲੇ ਦਰਜੇ ਦਾ ਹੈ।" ਇਹ ਕ੍ਰਿਸ਼ਨ ਦੁਆਰਾ ਕਿਹਾ ਗਿਆ ਹੈ, ਮੇਰੇ ਦੁਆਰਾ ਨਹੀਂ। ਇਸ ਲਈ ਇਹ ਅਧਿਕਾਰਤ ਕਥਨ ਹੈ। ਕ੍ਰਿਸ਼ਨ ਭਾਵਨਾ ਅੰਮ੍ਰਿਤ ਤੋਂ ਬਿਨਾਂ, ਇਹ ਸਾਰੀਆਂ ਰਹੱਸਮਈ ਸ਼ਕਤੀਆਂ... ਉਹ ਅਸਥਾਈ ਤੌਰ 'ਤੇ ਕੁਝ ਜਾਦੂ ਹੋ ਸਕਦੀਆਂ ਹਨ, ਪਰ ਕ੍ਰਿਸ਼ਨ ਕਹਿੰਦੇ ਹਨ ਕਿ "ਜੋ ਹਮੇਸ਼ਾ ਮੈਨੂੰ ਯਾਦ ਰੱਖਦਾ ਹੈ," ਸਤਤਾਂ ਕੀਰਤਯੰਤੋ ਮਾਂ ਯਤੰਤਸ਼ ਚ ਦ੍ਰਿਢ-ਵ੍ਰਤਾ: (ਭ.ਗੀ. 9.14), "ਉਹ ਪਹਿਲੇ ਦਰਜੇ ਦਾ ਯੋਗੀ ਹੈ।""
770513 - ਗੱਲ ਬਾਤ - Hrishikesh